ਨਵੀਂ ਦਿੱਲੀ— ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਇਲਾਕੇ ਦੇ ਇਕ 28 ਸਾਲਾ ਨੌਜਵਾਨ ਦੀ ਥਾਈਲੈਂਡ 'ਚ ਰਹੱਸਮਈ ਮੌਤ ਹੋ ਗਈ ਹੈ। ਸੌਰਭ ਸ਼ਰਮਾ ਨਾਂ ਦਾ ਨੌਜਵਾਨ ਆਪਣੇ ਦੋਸਤਾਂ ਨਾਲ ਬੈਚਲਰ ਪਾਰਟੀ ਕਰਨ ਲਈ ਥਾਈਲੈਂਡ (ਪਟਾਇਆ) ਗਿਆ ਸੀ, ਜੋ ਸ਼ੱਕੀ ਹਾਲਤ 'ਚ ਸਵੀਮਿੰਗ ਪੂਲ 'ਚ ਮ੍ਰਿਤਕ ਪਾਇਆ ਗਿਆ। ਪੇਸ਼ੇ ਤੋਂ ਇੰਜੀਨੀਅਰ ਸੌਰਭ ਦਾ 21 ਨਵੰਬਰ ਨੂੰ ਵਿਆਹ ਹੋਣ ਵਾਲਾ ਸੀ। ਉਸ ਨੂੰ ਟਰੈਵਲ ਕਰਨ ਦਾ ਸ਼ੌਕ ਸੀ ਅਤੇ ਉਹ ਹਰ ਸਾਲ ਘੁੰਮਣ ਜਾਂਦਾ ਸੀ। ਇਸ ਵਾਰ ਉਸ ਨੇ ਦੋਸਤਾਂ ਨਾਲ ਥਾਈਲੈਂਡ ਜਾਣ ਦੀ ਯੋਜਨਾ ਬਣਾਈ ਅਤੇ ਜਿਸ ਹੋਟਲ ਨੂੰ ਬੁੱਕ ਕੀਤਾ ਸੀ, ਉੱਥੇ ਪਹੁੰਚਿਆ। ਕੁਝ ਖਾਣ ਤੋਂ ਬਾਅਦ ਸੌਰਭ ਸਵੀਮਿੰਗ ਕਰਨ ਚੱਲਾ ਗਿਆ। ਸਵੀਮਿੰਗ ਪੂਲ 'ਚ ਉਸ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਅਤੇ 36 ਘੰਟੇ ਬਾਅਦ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਕੀਤਾ ਕਤਲ ਦਾ ਸ਼ੱਕ ਜ਼ਾਹਰ
ਉੱਥੇ ਹੀ ਸੌਰਭ ਦੇ ਪਿਤਾ ਮਹਿਪਾਲ ਸ਼ਰਮਾ ਨੇ ਜਦੋਂ ਹੋਟਲ ਤੋਂ ਸੀ.ਸੀ.ਟੀ.ਵੀ. ਫੁਟੇਜ ਮੰਗਿਆ ਤਾਂ ਹੋਟਲ ਮੈਨੇਜਮੈਂਟ ਨੇ ਫੁਟੇਜ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਨੂੰ ਸ਼ਿਕਾਇਤ ਕਰਨ 'ਤੇ ਵੀ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਪ੍ਰਤੀਕਿਰਿਆ ਨਹੀਂ ਮਿਲੀ। ਸੌਰਭ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ।
ਸੌਰਭ ਦੇ ਪਿਤਾ ਨੇ ਕਿਹਾ,''ਪੁਲਸ ਨੇ ਮੈਨੂੰ ਦੱਸਿਆ ਕਿ ਸੌਰਭ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜੇਕਰ ਅਜਿਹਾ ਹੈ ਤਾਂ ਉਸ ਨੂੰ ਇਲਾਜ ਲਈ ਹਸਪਤਾਲ 'ਚ ਕਿਉਂ ਰੱਖਿਆ ਗਿਆ।
ਪੁਲਸ ਨੇ ਬਦਲਿਆ ਆਪਣਾ ਬਿਆਨ
ਮਹਿਪਾਲ ਦਾ ਦੋਸ਼ ਹੈ ਕਿ ਜੇਕਰ ਹਸਪਤਾਲ ਲਿਜਾਂਦੇ ਸਮੇਂ ਸੌਰਭ ਦੀ ਮੌਤ ਹੋ ਗਈ ਤਾਂ ਇਲਾਜ ਲਈ ਪੈਸੇ ਕਿਉਂ ਦੇਣੇ ਪਏ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਪੁਲਸ ਨੂੰ ਦੱਸਿਆ ਕਿ ਉਸ ਦੇ ਇਲਾਜ ਲਈ ਹਸਪਤਾਲ ਨੂੰ 18 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ ਤਾਂ ਪੁਲਸ ਨੇ ਆਪਣਾ ਬਿਆਨ ਬਦਲਦੇ ਹੋਏ ਕਿਹਾ ਕਿ ਸੌਰਭ ਦੀ ਮੌਤ ਇਲਾਜ ਦੌਰਾਨ ਹੋਈ ਹੈ।
ਨਵੰਬਰ ਸੀ ਸੌਰਭ ਦਾ ਵਿਆਹ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨਵੰਬਰ 'ਚ ਸੌਰਭ ਦਾ ਵਿਆਹ ਹੋਣ ਵਾਲਾ ਸੀ ਅਤੇ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਜੁਟਿਆ ਸੀ। ਪਲ ਭਰ 'ਚ ਸਾਰੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸੌਰਭ ਦੀ ਮਾਂ ਦਾ ਦਿਹਾਂਤ 10 ਸਾਲ ਪਹਿਲਾਂ ਹੀ ਹੋ ਚੁਕਿਆ ਹੈ। ਸੌਰਭ ਦੇ ਪਿਤਾ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਨਿਆਂ ਦੀ ਗੁਹਾਰ ਲਗਾਈ ਹੈ ਅਤੇ ਆਪਣੇ ਬੇਟੇ ਦੀ ਮੌਤ ਦੀ ਉੱਚਿਤ ਜਾਂਚ ਕਰਨ ਦੀ ਮੰਗ ਕੀਤੀ ਹੈ।
ਮਨਮੋਹਨ ਸਿੰਘ ਦੀਆਂ ਕੁਝ ਖਾਸ ਤਸਵੀਰਾਂ, ਪਹਿਲੀ ਡੇਟ 'ਤੇ ਪੁੱਛਿਆ ਸੀ ਇਹ ਸਵਾਲ
NEXT STORY