ਗਾਜ਼ਿਆਬਾਦ — ਗਾਜਿਆਬਾਦ ਦੇ ਲੋਨੀ ਖੇਤਰ ਵਿਚ ਮਾਂ-ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। 10 ਸਾਲ ਦੀ ਇਕ ਮਾਸੂਮ ਨੇ ਦੋਸ਼ ਲਗਾਇਆ ਹੈ ਕਿ ਉਸਦੀ ਮਤਰਈ ਮਾਂ ਨੇ ਉਸਨੂੰ 5 ਵਾਰ ਵੱਖ-ਵੱਖ ਲੋਕਾਂ ਕੋਲ ਵੇਚਿਆ। ਖਰੀਦਣ ਵਾਲਿਆਂ ਨੇ ਭੀਖ ਮੰਗਵਾਉਣ ਦੇ ਨਾਲ-ਨਾਲ ਉਸਦਾ ਸ਼ੋਸ਼ਣ ਵੀ ਕੀਤਾ। ਸੀ.ਡਬਲਯੂ.ਸੀ. ਨੇ ਮਾਮਲੇ ਦਾ ਪਤਾ ਲੱਗਦੇ ਹੀ ਲੋਨੀ ਥਾਣੇ ਨੂੰ ਚਿੱਠੀ ਲਿਖ ਕੇ ਮਾਮਲੇ ਵਿਚ ਮਾਂ 'ਤੇ ਪਿਤਾ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਕਿਹਾ ਹੈ। ਸੀ.ਡਬਲਯੂ.ਸੀ. ਦੀ ਮੈਂਬਰ ਸ਼ਾਲਿਨੀ ਨੇ ਦੱਸਿਆ ਕਿ ਬੱਚੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਸਦੀ ਮਾਂ ਨੇ ਉਸਨੂੰ ਕਈ ਵਾਰ ਵੇਚਿਆ ਅਤੇ ਉਸਦੇ ਪਿਤਾ ਘਰ 'ਚ ਉਸਨੂੰ ਸਿਗਰਟ ਨਾਲ ਜ਼ਖਮੀ ਕਰਦੇ ਸਨ।
ਪਿਤਾ ਨੂੰ ਦੇਖ ਕੇ ਬੱਚੀ ਰੋਈ
ਲੋਨੀ ਦੀ ਰਹਿਣ ਵਾਲੀ 10 ਸਾਲ ਦੀ ਬੱਚੀ ਨੂੰ 18 ਦਸੰਬਰ ਨੂੰ ਜੈਪੁਰ ਸੀ.ਡਬਲਯੂ.ਸੀ. ਦੁਆਰਾ ਗਾਜਿਆਬਾਦ ਲਿਆਉਂਦਾ ਗਿਆ। ਇਸ ਤੋਂ ਬਾਅਦ ਉਸਨੂੰ 3 ਮਹੀਨੇ ਬਾਲ ਘਰ ਵਿਚ ਰੱਖ ਕੇ ਉਸਦੇ ਪਰਿਵਾਰ ਦੀ ਭਾਲ ਕੀਤੀ ਗਈ। ਜਦੋਂ ਬੱਚੀ ਦਾ ਪਿਤਾ ਉਸਨੂੰ ਲੈਣ ਲਈ ਪੁੱਜਾ ਤਾਂ ਬੱਚੀ ਆਪਣੇ ਪਿਤਾ ਨੂੰ ਦੇਖ ਕੇ ਰੌਣ ਲੱਗ ਗਈ। ਪੁੱਛਣ 'ਤੇ ਉਸਨੇ ਸਿਰਫ ਗੰਦੇ ਪਾਪਾ ਕਿਹਾ। ਸੀ.ਡਬਲਯੂ.ਸੀ. ਮੈਂਬਰਾਂ ਅਨੁਸਾਰ ਜਿਸ ਸਮੇਂ ਬੱਚੀ ਨੂੰ ਇਕੱਲੇ ਲਿਜਾ ਕੇ ਪੁੱਛਿਆ ਗਿਆ ਤਾਂ ਉਸਨੇ ਪੂਰੀ ਕਹਾਣੀ ਦੱਸ ਦਿੱਤੀ। ਉਸਨੇ ਦੱਸਿਆ ਕਿ ਕਿਵੇਂ ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਉਸਨੂੰ ਪਰੇਸ਼ਾਨ ਕਰਦੇ ਸਨ ਅਤੇ ਮਤਰਈ ਮਾਂ ਉਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਸੀ।
ਬਰਾਮਦ ਹੋਣ ਤੋਂ ਬਾਅਦ ਦੌਬਾਰਾ ਵੇਚੀ ਗਈ ਬੱਚੀ
ਬੱਚੀ ਨੇ ਦੱਸਿਆ ਕਿ ਮਤਰਈ ਮਾਂ ਨੇ ਉਸਨੂੰ 5 ਵਾਰ ਵੇਚਿਆ। ਉਹ ਬੱਚੀ ਨੂੰ ਪਛਾਣ ਵਾਲੇ ਲੋਕਾਂ ਦੇ ਹੱਥ ਵਿਚ ਹੀ ਵੇਚਦੀ ਸੀ। ਇਸ ਦੌਰਾਨ ਹੋਰ ਲੋਕਾਂ ਵਲੋਂ ਬੱਚੀ ਦੇ ਗਾਇਬ ਹੋਣ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਉਹ ਉਸਨੂੰ ਵਾਪਸ ਲੈ ਆਉਂਦੀ ਸੀ। ਬੱਚੀ ਨੇ ਦੱਸਿਆ ਕਰੀਬ ਇਕ ਸਾਲ ਪਹਿਲਾਂ ਉਸਨੂੰ ਰਾਜਸਥਾਨ ਵਿਚ ਵੇਚਿਆ ਗਿਆ ਜਿਥੋਂ ਉਸਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ। ਵਾਪਸ ਆਉਣ 'ਤੇ ਉਸਦੇ ਪਿਤਾ ਨੇ ਉਸਨੂੰ ਸਿਗਰਟ ਤੇ ਬੀੜੀ ਨਾਲ ਸਾੜਿਆ। ਕਰੀਬ 5 ਮਹੀਨੇ ਪਹਿਲਾਂ ਫਿਰ ਤੋਂ ਉਸਦੀ ਮਾਂ ਨੇ ਉਸਨੂੰ ਉਸੇ ਥਾਂ ਲਿਜਾ ਕੇ ਕਿਸੇ ਹੋਰ ਵਿਅਕਤੀ ਨੂੰ ਵੇਚਿਆ।
60 ਸਾਲ ਦੇ ਪਿਤਾ ਨੇ 25 ਸਾਲ ਦੀ ਮਹਿਲਾ ਨਾਲ ਕੀਤਾ ਸੀ ਵਿਆਹ
ਜਾਣਕਾਰੀ ਅਨੁਸਾਰ ਪੀੜਤ ਬੱਚੀ ਦਾ ਪਿਤਾ ਲੋਨੀ ਵਿਚ ਰਹਿੰਦਾ ਹੈ ਅਤੇ ਉਸਦੀ ਉਮਰ 60 ਸਾਲ ਹੈ। ਚਾਰ ਸਾਲ ਪਹਿਲਾਂ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸਨੇ 21 ਸਾਲ ਦੀ ਮਹਿਲਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਹੀ ਉਸਨੇ ਬੱਚੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।
ਦਿੱਲੀ ਏਅਰਪੋਰਟ ਦੇ 10 ਕਿਲੋਮੀਟਰ ਦੇ ਦਾਇਰੇ 'ਚ ਮੀਟ ਦੀ ਵਿਕਰੀ 'ਤੇ ਲਗਾਈ ਰੋਕ
NEXT STORY