ਭਾਗਲਪੁਰ— 35 ਸਾਲ ਦੀ ਸ਼ਾਦੀਸ਼ੁੱਦਾ ਔਰਤ ਨੂੰ 19 ਸਾਲ ਦੇ ਲੜਕੇ ਨਾਲ ਪਿਆਰ ਹੋ ਗਿਆ ਸੀ। ਘਰ 'ਚ ਉਸ ਦੇ ਚਾਰ ਬੱਚੇ ਸੀ, ਉਦੋਂ ਵੀ ਉਹ ਪ੍ਰੇਮੀ ਨਾਲ ਇੱਕਲੀ ਮਿਲਣ ਦਾ ਕੋਈ ਮੌਕਾ ਗੁਆਉਣਾ ਨਹੀਂ ਚਾਹੁੰਦੀ ਸੀ। ਸੋਮਵਾਰ ਨੂੰ ਉਸ ਨੇ ਜਿਸ ਤਰ੍ਹਾਂ ਹੀ ਦੇਖਿਆ ਕਿ ਦੁਪਹਿਰ 'ਚ ਘਰ ਦੇ ਲੋਕ ਬਾਹਰ ਗਏ ਹਨ, ਉਸ ਨੇ ਪ੍ਰੇਮੀ ਨੂੰ ਫੋਨ ਕਰਕੇ ਬੁਲਾ ਲਿਆ।
ਸਭ ਦੀ ਨਜ਼ਰ ਤੋਂ ਬਚ ਕੇ ਪ੍ਰੇਮੀ ਜੋੜੇ ਇਕ ਕਮਰੇ 'ਚ ਬੰਦ ਸੀ ਪਰ ਔਰਤ ਦੇ ਸਹੁਰੇ ਨੇ ਉਨ੍ਹਾਂ ਨੂੰ ਦੇਖ ਲਿਆ। ਇਹ ਘਟਨਾ ਬਿਹਾਰ ਦੇ ਭਾਗਲਪੁਰ ਜ਼ਿਲੇ ਦੇ ਲੋਦੀਪੁਰ ਥਾਣਾ ਖੇਤਰ ਦੇ ਜਿਛੋ ਪਿੰਡ ਦੀ ਹੈ। ਫੜੇ ਜਾਣ ਦੇ ਬਾਅਦ ਔਰਤ ਅਤੇ ਪ੍ਰੇਮੀ ਦੀ ਕੁੱਟਮਾਰ ਕੀਤੀ ਗਈ। ਔਰਤ ਨੂੰ ਉਸ ਦੇ ਪਤੀ, ਸਹੁਰੇ ਅਤੇ ਸੱਸ ਨੇ ਸੜਕ 'ਤੇ ਦੌੜਾ-ਦੌੜਾ ਕੇ ਕੁੱਟਿਆ। ਦੂਜੇ ਪਾਸੇ ਔਰਤ ਦੇ ਪ੍ਰੇਮੀ ਰਾਜ ਕੁਮਾਰ 'ਤੇ ਪੂਰੇ ਪਿੰਡ ਦਾ ਗੁੱਸਾ ਫੁੱਟ ਪਿਆ।
ਔਰਤ ਦੇ ਸਹੁਰੇ ਘਰਦਿਆਂ ਅਤੇ ਪਿੰਡ ਦੇ ਲੋਕਾਂ ਨੇ ਵਿਅਕਤੀ ਰਾਜਕੁਮਾਰ ਤਾਂਤੀ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਲੱਤ-ਘਸੁੰਨ੍ਹਾਂ ਨਾਲ ਕੁੱਟ ਕੇ ਪਿੰਡ ਦੇ ਲੋਕ ਥੱਕ ਗਏ ਤਾਂ ਵਿਅਕਤੀ ਦੀ ਲਾਠੀਆਂ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਦੌਰਾਨ ਵਿਅਕਤੀ ਦਾ ਸਿਰ ਵੀ ਫੱਟ ਗਿਆ। ਇਸ ਵਿਚਕਾਰ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਥਾਣਾ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਵਿਅਕਤੀ ਅਤੇ ਔਰਤ ਨੂੰ ਥਾਣੇ ਲੈ ਗਈ। ਪੁਲਸ ਨੇ ਜ਼ਖਮੀ ਵਿਅਕਤੀ ਦਾ ਇਲਾਜ ਹਸਪਤਾਲ 'ਚ ਕਰਵਾਇਆ। ਔਰਤ ਨੂੰ ਮੈਡੀਕਲ ਹਸਪਤਾਲ ਲਿਜਾਇਆ ਗਿਆ। ਔਰਤ ਦੇ ਪਤੀ ਨੇ ਵਿਅਕਤੀ 'ਤੇ ਘਰ 'ਚ ਦਾਖ਼ਲ ਹੋ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾ ਕੇ ਰਿਪੋਰਟ ਦਰਜ ਕਰਵਾਈ ਹੈ।
ਮੁਲਾਇਮ ਨੂੰ ਝਟਕਾ, ਨਹੀਂ ਮਿਲੀ ਗਾਇਤਰੀ ਪ੍ਰਜਾਪਤੀ ਨਾਲ ਮਿਲਣ ਦੀ ਮਨਜ਼ੂਰੀ
NEXT STORY