ਢਾਕਾ (ਭਾਸ਼ਾ) : ਬੰਗਲਾਦੇਸ਼ ਵਿਚ ਖ਼ਸਰੇ ਦੀ ਬੀਮਾਰੀ ਕਾਰਨ ਪਿਛਲੇ 19 ਦਿਨਾਂ ਵਿਚ ਘੱਟੋ-ਘੱਟ 94 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਸਰਕਾਰ ਨੇ ਇਸ ਛੂਤ ਦੀ ਬੀਮਾਰੀ ਨਾਲ ਨਜਿੱਠਣ ਲਈ ਹੰਗਾਮੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਬੰਗਲਾਦੇਸ਼ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਇਸ ਬੀਮਾਰੀ ਨੇ 64 ’ਚੋਂ 56 ਪ੍ਰਸ਼ਾਸਨਿਕ ਜ਼ਿਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਰਕਾਰ ਨੇ ਖ਼ਸਰੇ ਦੇ ਟੀਕੇ ਸਮੇਂ ਸਿਰ ਉਪਲੱਬਧ ਨਾ ਕਰਵਾਉਣ ਲਈ ਮੁਹੰਮਦ ਯੂਨਸ ਦੀ ਅੰਤ੍ਰਿਮ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ : 'ਨੇਤਨਯਾਹੂ ਦੇ ਰਾਹ ਚੱਲਿਆ ਤਾਂ ਸੜ ਕੇ ਸਵਾਹ ਹੋ ਜਾਵੇਗਾ US', ਟਰੰਪ ਨੂੰ ਈਰਾਨ ਦਾ ਸਿੱਧਾ ਜਵਾਬ
ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਚ.ਐੱਸ.) ਨੇ ਦੱਸਿਆ ਕਿ ਖ਼ਸਰੇ ਕਾਰਨ ਕੁੱਲ 94 ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 10 ਬੱਚਿਆਂ ਦੀ ਮੌਤ ਐਤਵਾਰ ਸਵੇਰੇ ਅੱਠ ਵਜੇ ਤੱਕ ਦੇ ਪਿਛਲੇ 24 ਘੰਟਿਆਂ ਦੌਰਾਨ ਹੋਈ। ਪਿਛਲੇ 19 ਦਿਨਾਂ ਵਿਚ ਸਾਹਮਣੇ ਆਏ ਖ਼ਸਰੇ ਦੇ ਸ਼ੱਕੀ ਮਾਮਲਿਆਂ ਦੀ ਗਿਣਤੀ ਵਧ ਕੇ 5,792 ਹੋ ਗਈ ਹੈ, ਜਿਨ੍ਹਾਂ ’ਚੋਂ 974 ਮਾਮਲੇ ਸ਼ਨੀਵਾਰ ਤੋਂ ਬਾਅਦ ਦਰਜ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੰਗਲਵਾਰ ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮਚੀ ਖਲਬਲੀ
NEXT STORY