ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਗਿਆ। ਸ਼ਨੀਵਾਰ ਯਾਨੀ ਕਿ ਅੱਜ ਦੋਹਾਂ ਪਾਰਟੀਆਂ ਵਲੋਂ ਇਸ ਦਾ ਐਲਾਨ ਕੀਤਾ ਗਿਆ। ਦਿੱਲੀ, ਗੁਜਰਾਤ, ਹਰਿਆਣਾ ਅਤੇ ਗੋਆ ਵਿਚ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ। ਦਿੱਲੀ ਵਿਚ 'AAP' 7 ਸੀਟਾਂ 'ਚੋਂ 4 ਸੀਟਾਂ- ਪੱਛਮੀ ਦਿੱਲੀ, ਦੱਖਣੀ ਦਿੱਲੀ, ਪੂਰਬੀ ਦਿੱਲੀ ਅਤੇ ਨਵੀਂ ਦਿੱਲੀ 'ਚ ਚੋਣ ਲੜੇਗੀ। ਜਦਕਿ ਕਾਂਗਰਸ- ਚਾਂਦਨੀ ਚੌਕ, ਉੱਤਰੀ-ਪੂਰਬੀ ਦਿੱਲੀ ਅਤੇ ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਚੋਣ ਲੜੇਗੀ।
ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)
ਇਹ ਵੀ ਪੜ੍ਹੋ- ਕਿਸਾਨਾਂ ਨਾਲ ਝੜਪ 'ਚ ਦੋ DSP ਸਣੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ, ਵੀਡੀਓ 'ਚ ਵੇਖੋ ਤਣਾਅਪੂਰਨ ਮਾਹੌਲ
ਗੁਜਰਾਤ ਵਿਚ 26 ਸੀਟਾਂ 'ਚੋਂ 24 ਸੀਟਾਂ 'ਤੇ ਕਾਂਗਰਸ ਲੜੇਗੀ, ਉੱਥੇ ਹੀ 'AAP' ਪਾਰਟੀ ਗੁਜਰਾਤ ਦੀਆਂ ਦੋ ਲੋਕ ਸਭਾ ਸੀਟਾਂ- ਭਰੂਚ ਅਤੇ ਭਾਵਨਗਰ 'ਤੇ ਚੋਣ ਲੜੇਗੀ। ਹਰਿਆਣਾ ਵਿਚ ਇਕ ਸੀਟ ਕੁਰੂਕਸ਼ੇਤਰ ਆਮ ਆਦਮੀ ਦੇ ਖਾਤੇ ਵਿਚ ਗਈ ਹੈ। ਚੰਡੀਗੜ੍ਹ ਸੀਟ 'ਤੇ ਕਾਂਗਰਸ ਚੋਣ ਲੜੇਗੀ। ਨਾਲ ਹੀ ਗੋਆ ਦੀਆਂ ਦੋ ਸੀਟਾਂ 'ਤੇ ਕਾਂਗਰਸ ਹੀ ਚੋਣ ਲੜੇਗੀ। 'AAP' ਦੱਖਣੀ ਗੋਆ ਵਿਚ ਆਪਣੇ ਐਲਾਨੇ ਉਮੀਦਵਾਰ ਦਾ ਨਾਂ ਵਾਪਸ ਲਵੇਗੀ। ਪੰਜਾਬ ਵਿਚ ਦੋਹਾਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਹਾਦਸਾ, ਗੰਗਾ ਇਸ਼ਨਾਨ ਲਈ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਤਾਲਾਬ 'ਚ ਪਲਟੀ, 15 ਦੀ ਮੌਤ
NEXT STORY