ਵਾਰਾਨਸੀ— ਯੂ.ਪੀ ਦੇ ਵਾਰਾਨਸੀ 'ਚ ਐਤਵਾਰ ਰਾਤ ਵੇਟਨਰੀ ਡਾ.ਰਾਜੇਸ਼ ਸਿੰਘ ਦੀ ਵਫਾਦਾਰ ਫੀਮੇਲ ਡਾਗ ਬਲੈਕੀ ਨੇ ਪਰਿਵਾਰ ਨੂੰ ਦੋ ਸੱਪਾਂ ਤੋਂ ਬਚਾਇਆ। ਇੰਨਾ ਹੀ ਨਹੀਂ ਉਸ ਨੇ ਨਾਗਿਨ ਨਾਲ ਲੜਦੇ ਹੋਏ ਉਸਨੂੰ ਮਾਰ ਦਿੱਤਾ ਅਤੇ ਦੂਜੇ ਨੂੰ ਭੱਜਾ ਦਿੱਤਾ। ਇਸ ਘਟਨਾ 'ਚ ਉਸ ਦੀ ਜਾਨ ਚਲੀ ਗਈ। ਚੋਲਾਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਡਾ.ਰਾਜੇਸ਼ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਹ ਬਲੈਕੀ ਦੀ ਲਾਸ਼ ਦਫਨਾ ਨਹੀਂ ਸਕੇ। ਜਿਸ ਕਾਰਨ ਭੱਜਿਆ ਹੋਇਆ ਸੱਪ ਵਾਪਸ ਆ ਗਿਆ।
ਉਹ ਨਾਗਿਨ ਦੀ ਮੌਤ ਦਾ ਬਦਲਾ ਲੈ ਆਇਆ ਸੀ। ਉਸ ਨੂੰ ਲੱਗਾ ਕਿ ਬਲੈਕੀ ਜਿਊਂਦੀ ਹੈ। ਬਹੁਤ ਮੁਸ਼ਕਲ ਨਾਲ ਸਪੇਰੇ ਨੇ ਨਾਗ ਨੂੰ ਫੜਿਆ। ਕੁਝ ਹੀ ਘੰਟੋਂ ਬਾਅਦ ਬੇਟੀ ਕਮਰੇ 'ਚ ਪੜ੍ਹ ਰਹੀ ਸੀ, ਉਦੋਂ ਇਕ ਦੂਜਾ ਨਾਗ ਦਿਖਾਈ ਦਿੱਤਾ। ਫਿਰ ਤੋਂ ਸਪੇਰੇ ਨੂੰ ਬੁਲਾਇਆ ਅਤੇ ਫੜਵਾਇਆ। ਸਪੇਰਾ ਇਹ ਕਹਿ ਕੇ ਚਲਾ ਗਿਆ ਕਿ ਹੁਣ ਇਕ ਨਾਗਿਨ ਬਚੀ ਹੈ। ਮੰਗਲਵਾਰ ਸਵੇਰੇ ਪਤਨੀ ਟਾਇਲਟ ਜਾ ਰਹੀ ਸੀ ਕਿ ਉਦੋਂ ਨਾਗਿਨ ਦਿਖਾਈ ਦਿੱਤੀ। ਸਪੇਰੇ ਨੂੰ ਫਿਰ ਤੋਂ ਬੁਲਾਇਆ ਗਿਆ।
ਡਾਕਟਰ ਨੇ ਦੱਸਿਆ ਕਿ ਬਲੈਕੀ ਇਕ ਸਾਲ 8 ਦਿਨ ਦੀ ਸੀ। ਉਸ ਦਿਨ 2 ਸੱਪ ਘਰ 'ਚ ਦਾਖਲ ਹੋਣ ਜਾ ਰਹੇ ਸੀ। ਉਦੋਂ ਉਸ ਨੇ ਦੇਖ ਲਿਆ ਅਤੇ ਇਕ ਨਾਗਿਨ ਨੂੰ ਮਾਰ ਦਿੱਤਾ ਅਤੇ ਦੂਜਾ ਭੱਜ ਗਿਆ। ਬੇਟੇ ਮੋਹਿਤ ਨੇ ਦੱਸਿਆ ਕਿ ਬਲੈਕੀ ਨੇ ਇਸ ਤੋਂ ਪਹਿਲੇ ਵੀ ਕਈ ਸੱਪਾਂ ਨੂੰ ਭੌਂਕ ਕੇ ਭਜਾਇਆ ਹੈ। ਉਸ ਦਿਨ ਉਹ ਇੱਕਲੀ ਹੀ ਨਾਗਿਨ ਨਾਲ ਲੜਦੀ ਰਹੀ। ਲੜਦੇ ਸਮੇਂ ਨਾਗਿਨ ਨੇ ਕਈ ਵਾਰ ਉਸ ਨੂੰ ਕੱਟਿਆ। ਉਸ ਦੇ ਮਰਨ ਦੇ ਕੁਝ ਦੇਰ ਬਾਅਦ ਹੀ ਬਲੈਕੀ ਦੀ ਵੀ ਮੌਤ ਹੋ ਗਈ।
ਇਹ ਸ਼ਖਸ ਬਣਾਉਂਦਾ ਸੀ ਟਰੇਨ ਦੇ ਟਾਇਲਟ 'ਚ ਔਰਤਾਂ ਦੀ ਅਸ਼ਲੀਲ ਵੀਡੀਓ, ਇਸ ਤਰ੍ਹਾਂ ਹੋਇਆ ਖੁਲਾਸਾ
NEXT STORY