ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਫੌਜ ਨੇ ਨਾਕਾਮ ਕਰ ਦਿੱਤਾ ਪਰ ਇਸ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤੰਗਧਾਰ ਸੈਂਟਰ 'ਚ ਕੰਟਰੋਲ ਲਾਈਨ 'ਤੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦੌਰਾਨ ਸਿਪਾਹੀ ਪੁਸ਼ਪਿੰਦਰ ਸਿੰਘ ਸ਼ਹੀਦ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਫੌਜ ਦੇ ਬਦਾਮੀਬਾਗ ਦਫਤਰ 'ਚ ਇਕ ਸਮਾਰੋਹ 'ਚ ਸਿਪਾਹੀ ਪੁਸ਼ਪਿੰਦਰ ਸਿੰਘ ਨੂੰ ਕਲ ਸ਼ਰਧਾਜਲੀ ਦਿੱਤੀ ਜਾਵੇਗੀ। ਇਕ ਪੁਲਸ ਅਧਿਕਾਰ ਨੇ ਦੱਸਿਆ ਕਿ ਉੱਥੇ ਹੀ ਇਕ ਹੋਰ ਘਟਨਾ 'ਚ ਉਰੀ ਸੈਕਟਰ 'ਚ ਹੋਏ ਧਮਾਕੇ 'ਚ ਇਕ ਜਵਾਨ ਦੀ ਮੌਤ ਹੋ ਗਈ। 4 ਗਡਵਾਲ ਰਾਈਫਲ ਦੇ ਜਵਾਨ ਕੁਲਦੀਪ ਸਿੰਘ ਦੀ ਮੌਤ ਇਕ ਧਮਾਕੇ 'ਚ ਹੋ ਗਏ। ਹਾਲਾਂਕਿ ਤੁਰੰਤ ਧਮਾਕੇ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਤੋਂ ਪਹਿਲਾਂ ਇਕ ਅਧਿਕਾਰੀ ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਦੀ ਮੌਤ ਧਮਾਕੇ 'ਚ ਹੋਈ ਸੀ।
ਖਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁਅੱਤਲ
NEXT STORY