ਫੈਜਾਬਾਦ— ਫੈਜਾਬਾਦ 'ਚ ਮਿਲਕੀਪੁਰ ਦੇ ਬੀ.ਜੇ.ਪੀ ਵਿਧਾਇਕ ਗੋਰਖਨਾਥ ਬਾਬਾ ਦੇ ਭਰਾ ਨੇ ਵਿਅਕਤੀ ਨੂੰ ਦਰਖੱਤ ਨਾਲ ਬੰਨ੍ਹ ਕੇ ਮਾਰਿਆ। ਚੋਰੀ ਦੇ ਸ਼ੱਕ 'ਤੇ ਵਿਧਾਇਕ ਦੇ ਭਰਾ ਵਿੱਕੀ ਨੇ ਇਸ ਤਰ੍ਹਾਂ ਕੀਤਾ ਹੈ। ਕਿਸੇ ਤਰ੍ਹਾਂ ਬਚ ਨਿਕਲਣ ਦੇ ਬਾਅਦ ਮਜ਼ਦੂਰ ਆਪਣੇ ਘਰ ਪੁੱਜਾ ਅਤੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਪੀੜਤ ਮਜ਼ਦੂਰ ਦੀ ਪਤਨੀ ਨੇ ਇਸ ਮਾਮਲੇ 'ਚ ਵਿਧਾਇਕ ਦੇ ਭਰਾ ਸਮੇਤ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਵਾਇਆ ਹੈ। ਮਾਮਲਾ ਗੰਭੀਰ ਹੁੰਦਾ ਦੇਖ ਦੂਜੇ ਪੱਖ ਦੇ ਇਕ ਹੋਰ ਵਿਅਕਤੀ ਨੇ ਮਜ਼ਦੂਰ ਨੂੰ ਦੋਸ਼ੀ ਦੱਸਦੇ ਹੋਏ ਉਸ 'ਤੇ ਸਾਈਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਘਟਨਾ ਕੈਂਟ ਥਾਣਾ ਖੇਤਰ ਦੀ ਹੈ। ਜਿੱਥੇ ਬੀ.ਜੇ.ਪੀ ਵਿਧਾਇਕ ਦਾ ਭਰਾ ਵਿੱਕੀ ਬਾਬਾ ਇੱਥੇ ਰਹਿੰਦਾ ਹੈ। ਵਿਧਾਇਕ ਦੇ ਸਮਰਥਕ ਦਿਨੇਸ਼ ਕੁਮਾਰ ਨੇ ਵਿੱਕੀ ਤੋਂ ਆਪਣੀ ਸਾਈਕਲ ਚੋਰੀ ਦੀ ਸ਼ਿਕਾਇਤ ਕਰਦੇ ਹੋਏ ਪਿੰਡ ਦੇ ਰਾਮਰਾਜ 'ਤੇ ਸ਼ੱਕ ਪ੍ਰਗਟ ਕੀਤਾ ਸੀ। ਵਿਧਾਇਕ ਦੇ ਭਰਾ ਨੇ ਪੁਲਸ ਨੂੰ ਸੂਚਿਤ ਕਰਨ ਦੀ ਜਗ੍ਹਾ ਕਾਨੂੰਨ ਹੱਥ 'ਚ ਲਿਆ। ਪੀੜਤ ਮਜ਼ਦੂਰ ਦਾ ਦੋਸ਼ ਹੈ ਕਿ ਜਦੋਂ ਉਹ ਮਜ਼ਦੂਰੀ ਕਰਕੇ ਘਰ ਆ ਰਿਹਾ ਸੀ। ਇਸੀ ਵਿਚਕਾਰ ਵਿੱਕੀ ਬਾਬਾ ਦੇ ਇਸ਼ਾਰੇ 'ਤੇ ਰਸਤੇ 'ਚ ਹੀ ਉਸ ਨੂੰ ਫੜ ਲਿਆ। ਉਸ ਨੂੰ ਇਕ ਦਰਖੱਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਮਾਰਿਆ ਗਿਆ। ਮਜ਼ਦੂਰ ਕੋਲ ਰੱਖੇ ਦੋ ਹਜ਼ਾਰ ਵੀ ਖੋਹ ਲਏ ਗਏ। ਰਾਮਰਾਜ ਦੀ ਪਤਨੀ ਮਾਲਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਵਿੱਕੀ ਬਾਬਾ ਅਤੇ ਉਸ ਦੇ ਅਣਪਛਾਤੇ ਬਦਮਾਸ਼ਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੂਜੇ ਪੱਖ ਤੋਂ ਦਿਨੇਸ਼ ਕੁਮਾਰ ਦੀ ਸ਼ਿਕਾਇਤ 'ਤੇ ਰਾਮਰਾਜ 'ਤੇ ਧਾਰਾ 379 ਤਹਿਤ ਸਾਈਕਲ ਚੋਰੀ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਭਾਜਪਾ ਦੇ ਦਲਿਤ ਨੇਤਾਵਾਂ 'ਚ ਹੀ ਸਭ ਠੀਕ ਨਹੀਂ :ਸਵਿੱਤਰੀ ਬਾਈ ਫੂਲੇ
NEXT STORY