ਬਰੇਲੀ : ਸੋਸ਼ਲ ਮੀਡੀਆ ਨੇ ਕੁਝ ਵਿਛੜੇ ਲੋਕਾਂ ਨੂੰ ਮਿਲਾ ਦਿੱਤਾ ਹੈ ਅਤੇ ਕਈ ਲੋਕਾਂ ਦੀ ਜੋੜੀ ਬਣਾ ਦਿੱਤਾ ਹੈ। ਅਜਿਹਾ ਹੀ ਨਜ਼ਾਰਾ ਯੂਪੀ ਦੇ ਬਰੇਲੀ ਵਿੱਚ ਵੀ ਦੇਖਣ ਨੂੰ ਮਿਲਿਆ। ਇੱਥੇ ਮੇਰਠ ਦੇ ਇੱਕ ਨੌਜਵਾਨ ਨੂੰ ਬਰੇਲੀ ਜ਼ਿਲ੍ਹੇ ਦੀ ਇੱਕ ਔਰਤ ਨਾਲ ਪਿਆਰ ਹੋ ਗਿਆ। ਔਰਤ ਦੇ ਦੋ ਬੱਚੇ ਹਨ। ਨੌਜਵਾਨ ਤੇ ਔਰਤ ਦੋਵਾਂ ਨੇ ਨੰਬਰ ਲੈਣ ਤੋਂ ਬਾਅਦ ਗੱਲ ਕਰਨੀ ਸ਼ੁਰੂ ਕਰ ਦਿੱਤੀ। ਦੋਵਾਂ ਦੀ ਗੱਲਬਾਤ ਕਦ ਪਿਆਰ ‘ਚ ਬਦਲੀ ਦੋਵਾਂ ਨੂੰ ਪਤਾ ਨਾ ਲੱਗਾ। ਬੱਸ ਫਿਰ ਕੀ ਸੀ ਔਰਤ ਦਾ ਪ੍ਰੇਮੀ ਹੋਇਆ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਆਉਣ ਲੱਗਾ ਪਰ ਔਰਤ ਦੇ ਪਤੀ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ।
ਪਤੀ ਦੇ ਜਾਣ ਤੋਂ ਬਾਅਦ ਔਰਤ ਅਕਸਰ ਆਪਣੇ ਪ੍ਰੇਮੀ ਨੂੰ ਘਰ ਬੁਲਾਉਂਦੀ। ਦੱਸਿਆ ਜਾਂਦਾ ਹੈ ਕਿ ਵੀਰਵਾਰ ਨੂੰ ਮੇਰਠ ਤੋਂ ਪ੍ਰੇਮੀ ਔਰਤ ਨੂੰ ਮਿਲਣ ਉਸ ਦੇ ਘਰ ਪਹੁੰਚਿਆ। ਔਰਤ ਆਪਣੇ ਪ੍ਰੇਮੀ ਨੂੰ ਆਪਣੇ ਬੈੱਡਰੂਮ 'ਚ ਲੈ ਗਈ। ਦੋਵੇਂ ਰੰਗਰਲੀਆ ਮਨਾਉਣ ਲੱਗੇ। ਇਸੇ ਦੌਰਾਨ ਔਰਤ ਦਾ ਪਤੀ ਆ ਗਿਆ। ਉਸਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਰੋਮਾਂਸ ਕਰਦਿਆਂ ਫੜ੍ਹ ਲਿਆ। ਮਇਸ ਤੋਂ ਬਾਅਦ ਉਸ ਨੇ ਪੁਲਸ ਸੱਦ ਲਈ ਅਤੇ ਫਿਰ ਦੋਵਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਸਮੇਤ ਪਤੀ ਨੂੰ ਵੀ ਥਾਣੇ ਲੈ ਗਈ। ਪ੍ਰੇਮੀ ਔਰਤ ਨੂੰ ਬੱਚਿਆਂ ਸਣੇ ਆਪਣੇ ਨਾਲ ਲੈ ਜਾਣ ਦੀ ਗੱਲ ਆਖਣ ਲੱਗਾ।
ਇਸ ਦੇ ਨਾਲ ਹੀ ਪਤੀ ਨੇ ਆਪਣੀ ਘਰਵਾਲੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਲੈ ਕੇ ਕਾਫੀ ਸਮੇਂ ਤਕ ਹੰਗਾਮਾ ਹੋਇਆ। ਇੱਥੋਂ ਔਰਤ ਨੂੰ ਬੱਚਿਆਂ ਦਾ ਵਾਸਤਾ ਦੇ ਕੇ ਘਰਵਾਲੇ ਨਾਲ ਤੋਰ ਦਿੱਤਾ ਗਿਆ। ਪੁਲਸ ਨੇ ਪ੍ਰੇਮੀ ਅਤੇ ਔਰਤ ਦੇ ਪਤੀ ਖਿਲਾਫ ਧਾਰਾ 151 ਤਹਿਤ ਕਾਰਵਾਈ ਕਰ ਦਿੱਤੀ। ਜਿਸ ਤੋਂ ਬਾਅਦ ਔਰਤ ਦੇ ਪਤੀ ਅਤੇ ਪ੍ਰੇਮੀ ਨੂੰ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੋਂ ਦੋਵਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੌਜਵਾਨ ਮੇਰਠ ਸਥਿਤ ਆਪਣੇ ਘਰ ਲਈ ਰਵਾਨਾ ਹੋ ਗਿਆ। ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੈਮੀਕਲ ਫੈਕਟਰੀ ਨੂੰ ਲੱਗੀ ਅੱਗ, ਲੋਕਾਂ ਨੇ ਫੈਕਟਰੀ ਬੰਦ ਕਰਨ ਦੀ ਕੀਤੀ ਮੰਗ
NEXT STORY