ਮਨਾਲੀ- ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਜਾਰੀ ਬਰਫ਼ਬਾਰੀ ਅਤੇ ਲਗਾਤਾਰ ਮੀਂਹ ਨਾਲ ਰਾਜ 'ਚ ਸੀਤ ਲਹਿਰ ਤੇਜ਼ ਹੋ ਗਈ ਹੈ। ਉੱਥੇ ਹੀ ਬਰਫ਼ਬਾਰੀ ਕਾਰਨ ਫਿਸਲਣ ਵੀ ਵਧ ਗਈ ਹੈ। ਇਸ ਵਿਚ ਉੱਥੇ ਘੁੰਮਣ ਗਏ ਮੁੰਡਿਆਂ ਦੀ ਜਿਪਸੀ ਬਰਫ਼ 'ਤੇ ਫਿਸਲਦੀ ਹੋਈ ਪਿੱਛੇ ਆਉਣਾ ਸ਼ੁਰੂ ਕਰ ਦਿੰਦੀ ਹੈ। ਇਸ ਦੌਰਾਨ ਡਰ ਕਾਰਨ ਮੁੰਡਿਆਂ ਨੇ ਚੱਲਦੀ ਜਿਪਸੀ ਤੋਂ ਛਾਲ ਮਾਰ ਕੇ ਬਹੁਤ ਮੁਸ਼ਕਲ ਨਾਲ ਜਾਨ ਬਚਾਈ। ਇਸ ਘਟਨਾ ਦੀ ਖੌਫ਼ਨਾਕ ਵੀਡੀਓ ਵੀ ਸਾਹਮਣੇ ਆਈ ਹੈ।
ਜਿਪਸੀ ਦੇ ਪਿੱਛੇ ਇਕ ਹੋਰ ਗੱਡੀ ਆ ਰਹੀ ਹੁੰਦੀ ਹੈ ਪਰ ਵੱਡਾ ਹਾਦਸਾ ਟਲ ਗਿਆ। ਜਿਪਸੀ ਪਿੱਛੇ ਨੂੰ ਆਉਂਦੇ ਹੋਏ ਅਚਾਨਕ ਹੀ ਇਕ ਸਾਈਡ 'ਤੇ ਲੱਗ ਕੇ ਖੜ੍ਹੀ ਹੋ ਜਾਂਦੀ ਹੈ, ਜਿਸ ਕਾਰਨ ਪਿੱਛੇ ਆ ਰਹੀ ਇਕ ਹੋਰ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੀ ਹੈ। ਮੌਸਮ ਵਿਭਾਗ ਨੇ ਰਾਜ 'ਚ ਭਾਰੀ ਬਰਫ਼ਬਾਰੀ, ਤੂਫ਼ਾਨ ਅਤੇ ਬਿਜਲੀ ਡਿੱਗਣ ਦੇ ਨਾਲ ਸੀਤ ਲਹਿਰ ਦੇ ਅਨੁਮਾਨ ਜ਼ਾਹਰ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਖ਼ੌਫ ਚੋਰਾਂ ਦਾ ਕਾਰਾ, ਪਹਿਲਾਂ ਬੰਦ ਮਕਾਨ 'ਚ ਕੀਤੀ ਚੋਰੀ ਫਿਰ ਲਾਈ ਅੱਗ, ਗਹਿਣੇ ਲੈ ਕੇ ਹੋਏ ਫਰਾਰ
NEXT STORY