ਕਮਲਾਪੁਰ— ਬੈਂਡ-ਬਾਜੇ ਦੀ ਧੁਨ 'ਤੇ ਬਾਰਾਤੀ ਝੂਮ ਰਹੇ ਸਨ। ਲਾੜੀ ਦੇ ਘਰ 'ਤੇ ਬਾਰਾਤ ਪੁੱਜ ਚੁੱਕੀ ਸੀ। ਪੂਜਾ ਅਤੇ ਜੈਮਾਲਾ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਖੁਸ਼ੀਆਂ ਦਾ ਮਾਹੌਲ ਸੀ ਅਤੇ ਹਰ ਕੋਈ ਉਸ ਪੱਲ ਦਾ ਇੰਤਜ਼ਾਰ ਕਰ ਰਿਹਾ ਜਦੋਂ ਲਾੜਾ ਅਤੇ ਲਾੜੀ ਇਕ ਦੂਜੇ ਨੂੰ ਜੈਮਾਲਾ ਪਹਿਨਾਉਂਦੇ ਪਰ ਉਦੋਂ ਕੁਝ ਅਜਿਹਾ ਹੋਇਆ ਕਿ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਲਾੜੀ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਬਾਰਾਤ ਨੂੰ ਵਾਪਸ ਚਲੇ ਜਾਣ ਨੂੰ ਕਿਹਾ।
ਮਾਮਲਾ ਸੀਤਾਪੁਰ ਜ਼ਿਲੇ ਦੇ ਕਮਲਾਪੁਰ ਥਾਣਾ ਖੇਤਰ ਸਥਿਤ ਪਿੰਡ ਪਤਾਰਾ ਕਲਾ ਦਾ ਹੈ, ਜਿੱਥੇ ਸੁਰੇਸ਼ ਪ੍ਰਕਾਸ਼ ਸਿੰਘ ਦੀ ਪੁੱਤਰੀ ਚਾਂਦਨੀ ਸਿੰਘ ਦਾ ਸ਼ਨੀਵਾਰ ਨੂੰ ਵਿਆਹ ਹੋਣਾ ਸੀ। ਆਪਣੇ ਹੋਣ ਵਾਲੇ ਲਾੜੇ ਲਈ ਚਾਂਦਨੀ ਨੇ ਬਹੁਤ ਖੁਸ਼ੀ ਨਾਲ ਹੱਥਾਂ 'ਤੇ ਮਹਿੰਦੀ ਰਚਾਈ ਸੀ। 14 ਅਪ੍ਰੈਲ ਨੂੰ ਘਰ 'ਤੇ ਬਾਰਾਤ ਆਈ, ਧੂਮਧਾਮ ਨਾਲ ਸਵਾਗਤ ਹੋਇਆ, ਜੈਮਾਲਾ ਦੇ ਸਟੇਜ਼ 'ਤੇ ਚਾਂਦਨੀ ਪੁੱਜੀ ਵੀ ਪਰ ਕੁਝ ਹੀ ਦੇਰ 'ਚ ਚਾਂਦਨੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਜੈਮਾਲਾ ਪਹਿਨਾਉਣ ਤੋਂ ਠੀਕ ਪਹਿਲੇ ਲਾੜੇ ਦੀਆਂ ਹਰਕਤਾਂ ਦੇਖ ਕੇ ਲਾੜੀ ਨੂੰ ਸ਼ੱਕ ਹੋਇਆ। ਜਦੋਂ ਲਾੜੀ ਨੂੰ ਪਤਾ ਚੱਲਿਆ ਕਿ ਲਾੜਾ ਨਸ਼ੇ 'ਚ ਹੈ ਤਾਂ ਉਸ ਨੇ ਗੁੱਸੇ 'ਚ ਆ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲੜਕੀ ਦੇ ਇਸ ਸਾਹਸੀ ਫੈਸਲੇ 'ਤੇ ਪਹਿਲੇ ਤਾਂ ਪਰਿਵਾਰ ਦੇ ਮੈਂਬਰ ਹੈਰਾਨ ਰਹਿ ਗਏ ਪਰ ਫਿਰ ਲਾੜੇ ਨੂੰ ਹੰਗਾਮਾ ਕਰਦੇ ਦੇਖੇ ਉਨ੍ਹਾਂ ਨੇ ਵੀ ਸਮਰਥਨ ਕਰਦੇ ਹੋਏ ਵਿਆਹ ਤੋਂ ਇਨਕਾਰ ਕਰ ਦਿੱਤਾ।
ਥੌੜੀ ਦੇਰ 'ਚ ਹੀ ਦੋਵਾਂ ਪੱਖਾਂ ਦੇ ਲੋਕਾਂ 'ਚ ਹੜਕੰਪ ਮਚ ਗਿਆ। ਜਦੋਂ ਗੱਲ ਨਹੀਂ ਬਣੀ ਤਾਂ ਕੁੱਟਮਾਰ ਤੱਕ ਗੱਲ ਆ ਗਈ। ਉਧਰ ਆਪਣੇ ਫੈਸਲੇ 'ਤੇ ਕਾਇਮ ਲਾੜੀ ਨੇ ਕਿਸੇ ਦੀ ਨਾ ਸੁਣਦੇ ਹੋਏ ਆਪਣੀ ਜ਼ਿੰਦਗੀ ਨਸ਼ੇੜੀ ਨਾਲ ਬਿਤਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਲਾੜੀ ਦੇ ਪੱਕੇ ਇਰਾਦੇ ਅਤੇ ਬਹਾਦੁਰੀ ਭਰੇ ਫੈਸਲੇ ਦੀ ਹਰ ਕਿਸੇ ਨੇ ਤਾਰੀਫ ਕੀਤੀ। ਲੜਕੀ ਪੱਖ ਨੇ 100 ਨੰਬਰ ਡਾਇਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਥਾਣੇ 'ਚ ਬਹੁਤ ਹੰਗਾਮੇ ਦੇ ਬਾਅਦ ਦੋਵਾਂ ਪੱਖਾਂ 'ਚ ਖਰਚੇ ਨੂੰ ਲੈ ਕੇ ਸਹਿਮਤੀ ਬਣੀ ਪਰ ਬਾਰਾਤੀਆਂ ਨੂੰ ਐਤਵਾਰ ਦੀ ਸਵੇਰ ਲਾੜੀ ਦੇ ਬਿਨਾਂ ਬਾਰਾਤ ਵਾਪਸ ਲੈ ਕੇ ਜਾਣੀ ਪਈ।
ਮਹਿਲਾ ਅੱਗੇ ਅਸ਼ਲੀਲ ਹਰਕਤ ਕਰਨ ਵਾਲਾ ਸੀ.ਸੀ.ਟੀ.ਵੀ. ਕੈਮਰੇ 'ਚ ਹੋਇਆ ਕੈਦ
NEXT STORY