ਸ਼ਾਮ ਚੁਰਾਸੀ (ਝਾਵਰ)- ਸ਼ਾਮ ਚੁਰਾਸੀ ਨੇੜੇ ਨਸਰਾਲਾ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਡੀ. ਐੱਸ. ਪੀ. ਦਿਹਾਤੀ ਨਰਿੰਦਰ ਸਿੰਘ ਅਤੇ ਥਾਣਾ ਮੁਖੀ ਬੁਲੋਵਾਲ ਪਲਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਏ. ਐੱਸ. ਆਈ. ਕੁਲਵਿੰਦਰ ਸਿੰਘ ਏ. ਐੱਸ. ਐੱਸ. ਸੀਤਾ ਰਾਮ ਅਤੇ ਹੋਰ ਪੁਲਸ ਪਾਰਟੀ ਦੇ ਨਾਲ ਗਸ਼ਤ 'ਤੇ ਜਾ ਰਹੇ ਸਨ।
ਜਦੋਂ ਉਹ ਗਗਨੋਲੀ ਸੈਨ ਲਾਗੇ ਪੁਲ ਨੇੜੇ ਪਹੁੰਚੇ ਤਾਂ ਇਕ ਮੋਟਰਸਾਈਕਲ ਸਵਾਰ ਆਉਂਦਾ ਵਿਖਾਈ ਦਿੱਤਾ, ਜਿਸ ਨੇ ਪੁਲਸ ਨੂੰ ਵੇਖ ਕੇ ਇਕ ਮੋਮੀ ਲਿਫ਼ਾਫ਼ਾ ਥੱਲੇ ਸੁੱਟ ਦਿੱਤਾ ਜਦੋਂ ਉਸ ਲਿਫ਼ਾਫ਼ੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 55 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਰਿੰਕਲ ਪੁੱਤਰ ਬਖਸੀਸ ਸਿੰਘ ਨਿਵਾਸੀ ਨਸਰਾਲਾ ਵਜੋਂ ਕੀਤੀ ਗਈ ਗਈ। ਉਨਾਂ ਦੱਸਿਆ ਕਿ ਇਸ ਦੇ ਵਿਰੁੱਧ ਥਾਣਾ ਬੁਲੋਵਾਲ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ High Alert! ਚੱਪੇ-ਚੱਪੇ 'ਤੇ ਪੁਲਸ ਤਾਇਨਾਤ, ਨਵੇਂ ਸਾਲ ਨੂੰ ਲੈ ਕੇ ਹੋਏ ਮਹਤੱਵਪੂਰਨ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Year Ender: ਸਰਕਾਰ ਦਾ ਕਮਾਊ ਪੁੱਤ ਬਣੀ ਜਲੰਧਰ ਟ੍ਰੈਫਿਕ ਪੁਲਸ, 364 ਦਿਨਾਂ ’ਚ 92 ਹਜ਼ਾਰ ਚਲਾਨ ਤੇ ਵਸੂਲੇ 6 ਕਰੋੜ
NEXT STORY