ਝਾਰਖੰਡ— ਬਿਹਾਰ ਦੇ ਸਦਰ ਥਾਣਾ ਖੇਤਰ ਦੇ ਭੁਸ਼ੂਰ ਪਿੰਡ ਦੇ ਨਜ਼ਦੀਕ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆਉਣ ਨਾਲ ਬੱਸ ਡਰਾਈਵਰ ਦਿਲੀਪ ਸੋਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ 'ਚ 4 ਯਾਤਰੀ ਵੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਐੱਨ. ਐੱਚ. 75 ਸੜਕ 'ਤੇ ਜਾਮ ਹੋਣ ਕਾਰਨ ਬੱਸਾਂ ਭੁਸ਼ੂਰ ਪਿੰਡ ਚੋਂ ਬਾਹਰ ਆ ਰਹੀਆਂ ਸਨ। ਉੱਥੇ ਦੇ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਦੇ ਉੱਪਰ ਪਏ ਫੋਲਡਿੰਗ ਬੈੱਡ ਕਾਰਨ ਹੋਇਆ। ਬੈੱਡ ਹਾਈ ਵੋਲਟੇਜ ਤਾਰਾਂ 'ਚ ਫਸ ਗਿਆ ਅਤੇ ਜਿਸ ਨਾਲ ਤਾਰ ਟੁੱਟ ਗਈ। ਬੱਸ ਡਰਾਈਵਰ ਨੇ ਬੱਸ ਚੋਂ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਤਾਰਾਂ ਵਿੱਚ ਫਸ ਗਿਆ ਅਤੇ ਕਰੰਟ ਇੰਨਾ ਤੇਜ਼ ਸੀ ਕਿ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਲਾਤੇਹਾਰ ਪੁਲਸ ਨੇ ਮੌਕੇ 'ਤੇ ਹੀ ਪਹੁੰਚ ਕੇ ਲਾਸ਼ ਨੂੰ ਕਬਜੇ 'ਚ ਲਿਆ। ਜ਼ਖਮੀਆਂ ਲੋਕਾਂ ਨੂੰ ਨਜ਼ਦੀਕੀ ਹਸਪਤਾਲ 'ਚ ਪਹੁੰਚਾਇਆ। ਪੁਲਸ ਇਸ ਹਾਦਸੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਲਾਸ਼ ਨੂੰ ਸਿੱਧਾ ਕਰਦੇ ਹੀ ਹੈਰਾਨ ਹੋ ਗਈ ਪੁਲਸ, ਲੜਕੀ ਦੇ ਵਿਆਹ ਕਿਤੇ ਬਿਨਾਂ ਹੀ ਗਰਭਵਤੀ ਹੋਣ ਦਾ ਹੈ ਸ਼ੱਕ
NEXT STORY