ਜਲੰਧਰ (ਮਹੇਸ਼)–ਚੌਗਿੱਟੀ ਚੌਂਕ ਤੋਂ ਜਾਂਦੇ ਲੱਧੇਵਾਲੀ ਫਲਾਈਓਵਰ ਨੇੜਿਓਂ ਸਵੇਰੇ ਦੁੱਧ ਲੈ ਕੇ ਘਰ ਜਾ ਰਹੀ 10 ਸਾਲਾ ਬੱਚੀ ਪੌੜੀਆਂ ਤੋਂ ਹੇਠਾਂ ਉਤਰਨ ਲੱਗੀ ਤਾਂ ਉਹ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਈ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਈ, ਜਿਸ ਨੂੰ ਉਥੇ ਉਸ ਦੇ ਪਿੱਛੇ ਆ ਰਹੀਆਂ 2 ਲੜਕੀਆਂ ਨੇ ਲੱਕੜੀ ਦੀ ਮਦਦ ਨਾਲ ਪਿੱਛੇ ਖਿੱਚਿਆ ਅਤੇ ਡਾਕਟਰ ਕੋਲ ਪਹੁੰਚਾਇਆ।
ਸੰਜੀਤ ਨਿਵਾਸੀ ਨਜ਼ਦੀਕ ਚੌਗਿੱਟੀ ਚੌਂਕ ਨੇ ਦੱਸਿਆ ਕਿ ਉਸ ਦੀ ਭਤੀਜੀ ਰੋਜ਼ਾਨਾ ਵਾਂਗ ਲੱਧੇਵਾਲੀ ਫਲਾਈਓਵਰ ਨੇੜਿਓਂ ਦੁੱਧ ਲੈ ਕੇ ਵਾਪਸ ਆ ਰਹੀ ਸੀ ਕਿ ਜਦੋਂ ਉਹ ਫਲਾਈਓਵਰ ਦੀਆਂ ਪੌੜੀਆਂ ਤੋਂ ਹੇਠਾਂ ਉਤਰਨ ਲੱਗੀ ਤਾਂ ਲੋਹੇ ਦੇ ਬਰਤਨ ਨੂੰ ਉਥੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਖੁੱਲ੍ਹੇ ਜੋੜ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। 2 ਲੜਕੀਆਂ ਨੇ ਲੱਕੜੀ ਦੀ ਮਦਦ ਨਾਲ ਉਸ ਨੂੰ ਤਾਰਾਂ ਦੀ ਲਪੇਟ ਤੋਂ ਛੁਡਵਾਇਆ ਪਰ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਈ ਸੀ। ਹਾਦਸੇ ਦੌਰਾਨ ਬੱਚੀ ਦਾ ਹੱਥ ਅਤੇ ਗਲਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਟੇਡ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ
ਲੋਕਾਂ ਨੇ ਕਿਹਾ ਕਿ ਫਲਾਈਓਵਰ ’ਤੇ ਪਹਿਲਾਂ ਵੀ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤਾਰਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਦੀਵਾਲੀ ਤੋਂ ਇਕ ਦਿਨ ਪਹਿਲਾਂ ਖ਼ਰੀਦਿਆ ਸੀ ਮੋਟਰਸਾਈਕਲ, ਵਾਪਰੇ ਭਾਣੇ ਨੇ ਘਰ 'ਚ ਵਿਛਾ ਦਿੱਤੇ ਸੱਥਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਾਲੀ ਦੇ ਗੇੜੀ ਰੂਟ ਦੀ ਮਾਰਕਿਟ 'ਚ ਲਾਏ ਜਾਣਗੇ 12 CCTV ਕੈਮਰੇ
NEXT STORY