ਨਵੀਂ ਦਿੱਲੀ - ਭਾਰਤ ’ਚ ਹੁਣ ਤੱਕ 8 ਕਰੋਡ਼ ਲੋਕ ਸ਼ੂਗਰ ਰੋਗ ਨਾਲ ਪੀੜਤ ਹਨ ਅਤੇ ਸਾਲ 2030 ਤੱਕ ਇਹ ਅੰਕੜਾ ਸਾਢੇ ਨੌਂ ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਵਿੱਚ ਹਰ ਸਾਲ 34 ਲੱਖ ਤੋਂ ਵੱਧ ਲੋਕ ਸ਼ੂਗਰ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਕਾਰਨ ਮਰ ਰਹੇ ਹਨ। ਫਾਸਟ ਫੂਡ, ਸੀਮਤ ਸਰੀਰਕ ਗਤੀਵਿਧੀ, ਕਸਰਤ ਦੀ ਕਮੀ ਅਤੇ ਕੋਲਡ ਡਰਿੰਕਸ ਦਾ ਜ਼ਿਆਦਾ ਸੇਵਨ ਬੱਚਿਆਂ ਵਿੱਚ ਇਸ ਬੀਮਾਰੀ ਦਾ ਖ਼ਤਰਾ ਵਧਾ ਰਿਹਾ ਹੈ। ਅੰਕੜਿਆਂ ਅਨੁਸਾਰ ਇਹ ਬੀਮਾਰੀ ਹੁਣ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਅਤੇ ਲਗਭਗ ਦਸ ਫ਼ੀਸਦੀ ਭਾਰਤੀ ਨੌਜਵਾਨ ਇਸ ਤੋਂ ਪੀੜਤ ਹਨ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਭਾਰਤ 'ਚ ਸ਼ੂਗਰ 'ਤੇ ਖੋਜ ਕਰਨ ਵਾਲੀ ਸੰਸਥਾ 'ਰਿਸਰਚ ਸੋਸਾਇਟੀ ਫਾਰ ਦਿ ਸਟੱਡੀ ਆਫ ਡਾਇਬਟੀਜ਼ ਇਨ ਇੰਡੀਆ' ਨੇ ਕਿਹਾ ਕਿ ਜਿਸ ਤਰ੍ਹਾਂ ਸ਼ੂਗਰ ਦਾ ਪ੍ਰਸਾਰ ਵਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਜੇਕਰ ਅਸੀਂ ਸਮੇਂ 'ਤੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਨੂੰ ਨਾ ਬਦਲਿਆ ਤਾਂ ਅਗਲੇ ਦੋ ਦਹਾਕਿਆਂ 'ਚ ਭਾਰਤ ਦੁਨੀਆ ਦੀ 'ਸ਼ੂਗਰ ਕੈਪੀਟਲ' ਬਣ ਜਾਵੇਗਾ।
ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ
ਦੇਸ਼ ਵਿੱਚ ਸ਼ਹਿਰੀਕਰਨ ਦੀ ਦਰ 1950 ਵਿੱਚ ਸਿਰਫ਼ 15 ਫ਼ੀਸਦੀ ਸੀ, ਜੋ ਹੁਣ ਵਧ ਕੇ 35 ਫ਼ੀਸਦੀ ਹੋ ਗਈ ਹੈ। ਲੋਕਾਂ ਦੀ ਸੁੱਖ-ਸਹੂਲਤ ਦੀ ਭਾਲ ਕਾਰਨ ਲੋਕਾਂ ਦੀ ਆਮਦਨ ਤਾਂ ਵਧੀ ਹੈ ਪਰ ਹੋਰ ਬੀਮਾਰੀਆਂ ਵੀ ਵਧੀਆਂ ਹਨ। ਅਮੀਰੀ ਨੇ ਇੱਕ ਬੈਠਣ ਵਾਲੀ ਜੀਵਨ ਸ਼ੈਲੀ ਵੱਲ ਅਗਵਾਈ ਕੀਤੀ ਹੈ ਜਿਸ ਨੇ ਸਾਡੇ ਸਰੀਰ ਦੀਆਂ "ਮੈਟਾਬੋਲਿਕ" ਗਤੀਵਿਧੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਨੇ ਕਰ 'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ 'ਚ ਦੋ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਜਣਿਆਂ ਦੀ ਮੌਤ
NEXT STORY