ਦੁਮਕਾ, (ਯੂ. ਐੱਨ. ਆਈ.)– ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚੱਲ ਰਹੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਵੱਡੇ ਪੂੰਜੀਪਤੀਆਂ ਦਾ ਕਰਜ਼ਾ ਮੁਆਫ ਕਰ ਰਹੀ ਹੈ ਪਰ ਕਿਸਾਨਾਂ ਦੇ ਛੋਟੇ ਕਰਜ਼ੇ ਨੂੰ ਮਾਫ ਕਰਨ ਤੋਂ ਕਤਰਾ ਰਹੀ ਹੈ। ਗਾਂਧੀ ਭਾਰਤ ਨਿਆਂ ਯਾਤਰਾ ਦੇ ਕ੍ਰਮ ਵਿਚ ਝਾਰਖੰਡ ਦੌਰੇ ਦੇ ਦੂਜੇ ਦਿਨ ਦੁਮਕਾ ਜ਼ਿਲੇ ਦੇ ਸਰੈਯਾਹਾਟ ’ਚ ਸ਼ਨੀਵਾਰ ਨੂੰ ਆਯੋਜਿਤ ਵਿਸ਼ਾਲ ਜਨਸਮੂਹ ਨੂੰ ਸੰਬੋਧਨ ਕਰ ਰਹੇ ਸਨ। ਇਸੇ ਕ੍ਰਮ ਵਿਚ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਦੀ ਭਾਜਪਾ ਸਰਕਾਰ ਅਤੇ ਆਰ. ਐੱਸ. ਐੱਸ. ਦੇ ਲੋਕ ਦੇਸ਼ ਵਿਚ ਹਿੰਸਾ ਅਤੇ ਨਫਰਤ ਫੈਲਾ ਰਹੇ ਹਨ ਜਦ ਕਿ ਕਾਂਗਰਸ ਦੇਸ਼ ਮੁਹੱਬਤ ਦੀ ਦੁਕਾਨ ਦੇ ਮਾਧਿਅਮ ਰਾਹੀਂ ਭਰਾ ਦੇ ਭਰਾ ਨੂੰ ਦਾ ਦਿਲ ਜੋੜਨ ’ਚ ਜੁਟੀ ਹੈ। ਉਨ੍ਹਾਂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਕੇਂਦਰ ਵਿਚ ਜਦੋਂ ਸਾਡੀ ਸਰਕਾਰ ਆਏਗੀ ਤਾਂ ਸਮੁੱਚੇ ਦੇਸ਼ ਵਿਚ ਜਾਤੀ ਜਨਗਣਨਾ ਨੂੰ ਲਾਗੂ ਕੀਤਾ ਜਾਏਗਾ।
ਸ਼੍ਰੀ ਗਾਂਧੀ ਨੇ ਕਿਹਾ ਕਿ ਆਰ. ਐੱਸ. ਐੱਸ. ਅਤੇ ਭਾਜਪਾ ਦੇ ਲੋਕ ਦੇਸ਼ ਵਿਚ ਹਿੰਸਾ ਫੈਲਾਉਣ ’ਚ ਲੱਗੇ ਹਨ ਜਦ ਕਿ ਕਾਂਗਰਸ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਅਤੇ ਮਣੀਪੁਰ ਵਿਚ ਮਹਾਰਾਸ਼ਟਰ ਤੱਕ ਦੀ ਨਿਆਂ ਯਾਤਰਾ ਦੇ ਮਾਧਿਅਮ ਰਾਹੀਂ ਦੇਸ਼ ਵਿਚ ਪ੍ਰੇਮ ਅਤੇ ਸਦਭਾਵਨਾ ਕਾਇਮ ਕਰਨ ਦੇ ਯਤਨ ’ਚ ਲਗਾਤਾਰ ਜੁਟੀ ਹੈ। ਉਨ੍ਹਾਂ ਨੇ ਜਨ ਸਮੂਹ ਵਿਚ ਸ਼ਾਮਲ ਨੌਜਵਾਨਾਂ ਨੂੰ ਸਵਾਲੀਆ ਲਹਿਜੇ ’ਚ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਹੈ। ਇਸ ’ਤੇ ਵੱਡੀ ਗਿਣਤੀ ’ਚ ਹਾਜ਼ਾਰ ਭੀੜ ਵਿਚ ਸ਼ਾਮਲ ਨੌਜਵਾਨਾਂ ਨੇ ਹੱਥ ਉਠਾ ਕੇ ਜਵਾਬ ਦਿੱਤਾ, ਨਹੀਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਗਲਤ ਤਰੀਕੇ ਨਾਲ ਨੋਟਬੰਦੀ ਅਤੇ ਗਲਤ ਢੰਗੇ ਨਾਲ ਜੀ. ਐੱਸ. ਟੀ. ਲਾਗੂ ਕਰ ਕੇ ਛੋਟੇ ਉੱਦਮੀਆਂ ਦਾ ਲੱਕ ਤੋੜ ਦਿੱਤਾ ਹੈ, ਜਿਸ ਕਾਰਨ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ।
ਤ੍ਰਿਣਮੂਲ ਕਾਂਗਰਸ ਦੇ ਇੱਕ ਵਿਧਾਇਕ ਦੇ ਬਾਡੀਗਾਰਡ ਦੀ ਲਾਸ਼ ਬਰਾਮਦ
NEXT STORY