ਮਣੀਪਾਲ—ਕਰਨਾਟਕ ਦੇ ਕਸਤੂਰਬਾ ਮੈਡੀਕਲ ਕਾਲਜ ਮਣੀਪਾਲ ਨੇ ਇਕ ਰੇਅਰ ਬਲੱਡ ਗਰੁੱਪ ਦਾ ਪਤਾ ਲਗਾਇਆ ਹੈ। ਇਸ ਬਲੱਡ ਗਰੁੱਪ ਦਾ ਨਾਮ ਪੀਪੀ ਜਾਂ ਪੀ ਨਲ ਫੇਨੋਟਾਈਪ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦੇਸ਼ ਦਾ ਪਹਿਲਾ ਅਤੇ ਹਾਲੇ ਤਕ ਦਾ ਇਕਲੌਤਾ ਅਜਿਹਾ ਵਿਅਕਤੀ ਹੈ ਜਿਸ ਦੇ ਅੰਦਰ ਪੀਪੀ ਬਲੱਡ ਗਰੁੱਪ ਪਾਇਆ ਜਾਂਦਾ ਹੈ।
ਡਾਕਟਰਾਂ ਨੇ ਦੱਸਿਆ ਕਿ ਇਕ ਮਰੀਜ਼ ਨੂੰ ਤੁਰੰਤ ਖੂਨ ਦੀ ਜ਼ਰੂਰਤ ਸੀ। ਕਸਤੂਰਬਾ ਹਸਪਤਾਲ ਦੇ ਬਲੱਡ ਬੈਂਕ 'ਚ ਮਰੀਜ਼ ਦਾ ਸੈਂਪਲ ਲਿਆ ਗਿਆ। ਡਾਕਟਰਾਂ ਨੇ ਬਲੱਡ ਗਰੁੱਪ ਜਾਣਨ ਲਈ ਸੈਂਪਲ ਦੀ ਜਾਂਚ ਕੀਤੀ ਪਰ ਉਨ੍ਹਾਂ ਨੇ ਬਲੱਡ ਗਰੁੱਪ ਪਤਾ ਨਹੀਂ ਚੱਲ ਸਕਿਆ। ਡਾਕਟਰਾਂ ਨੇ ਇਕ ਤੋਂ ਬਾਅਦ ਇਕ 80 ਵਾਰ ਸੈਂਪਲ ਦੀ ਜਾਂਚ ਕੀਤੀ ਪਰ ਬਲੱਡ ਗਰੁੱਪ ਪਤਾ ਨਹੀਂ ਚੱਲ ਸਕਿਆ ਤਾਂ ਉਹ ਹੈਰਾਨ ਹੋ ਗਏ। ਇੱਥੋਂ ਤਕ ਕਿ ਮਰੀਜ਼ ਦੇ ਬਲੱਡ ਗਰੁੱਪ ਦੀ ਵਿਸਥਾਰ ਨਾਲ ਖੂਨ ਸੰਬੰਧੀ ਬਿਮਾਰੀਆਂ ਦੇ ਬਾਰੇ 'ਚ ਜਾਂਚ ਕੀਤੀ ਗਈ। ਇਸ ਕੰਮ 'ਚ ਡਾਕਟਰਾਂ ਦੀ ਲੰਬੀ ਟੀਮ ਲੱਗੀ ਪਰ ਡਾਕਟਰ ਹੈਰਾਨੀ 'ਚ ਪੈ ਗਏ ਅਤੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਚੱਲ ਸਕਿਆ।
ਆਖਰਕਾਰ ਡਾਕਟਰਾਂ ਨੇ ਮਰੀਜ਼ ਦੇ ਬਲੱਡ ਸੈਂਪਲ ਨੂੰ ਇੰਟਰਨੈਸ਼ਨਲ ਬਲੱਡ ਗਰੁੱਪ ਰਿਫਰੈਂਸ ਲੈਬੋਰਟਰੀ (ਆਈ.ਬੀ.ਜੀ.ਆਰ.ਐੱਲ.) ਬ੍ਰਿਸਟਲ ਯੂ.ਕੇ. ਜਾਂਚ ਲਈ ਭੇਜਿਆ। ਰਿਫਰੈਂਸ ਲੈਬੋਰਟਰੀ 'ਚ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਮਰੀਜ਼ ਦੇ ਬਲੱਡ 'ਚ ਪੀਪੀ ਫੇਨੋਟਾਈਪ ਸੈਲਸ ਹਨ।
ਫੈਕਲਟੀ ਆਫ ਹੈਲਥ ਸਾਇੰਸੇਸ ਮਣੀਪਾਲ ਅਕਾਦਮੀ ਹਾਇਰ ਐਜੂਕੇਸ਼ਨ ਦੀ ਪ੍ਰੋ. ਵਾਇਸ ਚਾਂਸਲਰ ਡਾ. ਪੂਰਨੀਮਾ ਬਲਿਗਾ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਲ ਫੇਨੋਟਾਈਪ ਦਾ ਪੀ ਬਲੱਡ ਗਰੁੱਪ ਭਾਰਤ 'ਚ ਪਾਇਆ ਗਿਆ ਹੈ। ਉਨ੍ਹਾਂ ਨੇ ਬਲੱਡ ਬੈਂਕ ਦੀ ਪਹਿਲ ਨੂੰ ਵੀ ਹੌਸਲਾ ਅਫਜਾਈ ਕੀਤੀ ਹੈ, ਜਿਸ ਦੀਆਂ ਕੋਸ਼ਿਸ਼ਾਂ ਨਾਲ ਇਸ ਬਲੱਡ ਗਰੁੱਪ ਦਾ ਪਤਾ ਲੱਗ ਸਕਿਆ ਹੈ।
ਮੇਲੇਨੋਮਾ ਦੇ ਵਿਕਾਸ ਦਾ ਮੁੱਖ ਕਾਰਨ ਹੈ ਸੂਰਜ ਨਾਲ ਸਿੱਧਾ ਸੰਪਰਕ
NEXT STORY