ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਸ਼ੁੱਕਰਵਾਰ ਨੂੰ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਜਿਸਨੇ ਸੋਮਾਲੀਲੈਂਡ ਦੇ ਸਵੈ-ਘੋਸ਼ਿਤ ਗਣਰਾਜ ਨੂੰ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਰਸਮੀ ਤੌਰ 'ਤੇ ਮਾਨਤਾ ਦਿੱਤੀ। ਜ਼ਿਕਰਯੋਗ ਹੈ ਕਿ ਸੋਮਾਲੀਲੈਂਡ ਇਕ ਸੁੰਨੀ ਮੁਸਲਿਮ ਆਬਾਦੀ ਵਾਲਾ ਦੇਸ਼ ਹੈ ਅਤੇ ਇਜ਼ਰਾਈਲ ਦੇ ਇਸ ਫੈਸਲੇ ਨਾਲ ਸੋਮਾਲੀਲੈਂਡ ਨੂੰ 30 ਸਾਲ ਬਾ੍ਅਦ ਪਹਿਚਾਣ ਮਿਲੀ ਹੈ।ਭਾਵੇਂ ਕਿ ਈਹ ਫੈਸਲਾ ਹੌਰਨ ਆਫ਼ ਅਫਰੀਕਾ ਖੇਤਰ ਦੀ ਰਾਜਨੀਤੀ 'ਚ ਇੱਕ ਇਤਿਹਾਸਿਕ ਫੈਸਲਾ ਹੈ ਪਰ ਇਸ ਫੈਸਲੈ ਨਾਲ ਸੋਮਾਲੀਆ ਅਤੇ ਇਜ਼ਰਾਈਲ ਦੇ ਸੰਬੰਧਾਂ 'ਚ ਮਨ-ਮੁਟਾਵ ਹੋਣਾ ਤੈਅ ਹੈ।
ਅਬਰਾਹਮ ਸਮਝੌਤਿਆਂ ਤਹਿਤ ਲਿਆ ਫੈਸਲਾ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਾਲੀਲੈਂਡ ਦੇ ਰਾਸ਼ਟਰਪਤੀ ਅਬਿਦਰਹਿਮਾਨ ਮੁਹੰਮਦ ਅਬਦੁਲ ਲਾਹੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਜ਼ਰਾਈਲ ਹੁਣ ਸੋਮਾਲੀਲੈਂਡ ਨਾਲ ਖੇਤੀ, ਤਕਨੀਕ, ਅਰਥ ਵਿਵਸਥਾ ਅਤੇ ਸਿਹਤ ਦੇ ਖੇਤਰਾਂ 'ਚ ਪੂਰੀ ਤਰ੍ਹਾਂ ਸਹਿਯੋਗ ਸ਼ੁਰੂ ਕਰੇਗ। ਇਸ ਮੌਕੇ ਉਨ੍ਹਾਂ ਰਾਸ਼ਟਰਪਤੀ ਨੂੰ ਇਜ਼ਰਾਈਲ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਐਲਾਨ ਅਬਰਾਹਿਮ ਸਮਝੌਤਿਆਂ ਵਾਂਗ ਹੀ ਕੀਤਾ ਗਿਆ ਹੈ ਜਿਸਦੀ ਸ਼ੁਰੂਆਤ ਟਰੰਪ ਵੱਲੋਂ ਕੀਤੀ ਗਈ ਸੀ।
ਸਮਝੌਤੇ 'ਤੇ ਕੀਤੇ ਦਸਤਖਤ
ਇਜ਼ਰਾਈਲੀ ਵਿਦੇਸ਼ ਮੰਤਰੀ ਗਿਡੀਓਨ ਸਾਰ ਅਤੇ ਸੋਮਾਲੀਲੈਂਡ ਦੇ ਰਾਸ਼ਟਰਪਤੀ ਨੇ ਆਪਸੀ ਮਾਨਤਾ ਦੇ ਇੱਕ ਸਾਂਝੇ ਐਲਾਨਨਾਮੇ 'ਤੇ ਵੀ ਦਸਤਖਤ ਕੀਤੇ। ਇਸ ਦੌਰਾਨ ਰਾਸ਼ਟਰਪਤੀ ਅਬਦੁਲਲਾਹੀ ਨੇ ਕਿਹਾ ਕਿ ਸੋਮਾਲੀਲੈਂਡ ਸਮਝੌਤੇ 'ਚ ਸ਼ਾਮਲ ਹੋਣਾ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਸਾਬਤ ਹੋਵੇਗਾ।
ਅਫਰੀਕਨ ਯੂਨੀਅਨ ਵੱਲੋਂ ਸਖਤ ਨਿੰਦਾ
ਦੂਜੇ ਪਾਸੇ ਸੋਮਾਲੀਆ ਅਤੇ ਅਫਰੀਕਨ ਯੂਨੀਅਨ ਨੇ ਇਜ਼ਰਾਈਲ ਦੇ ਇਸ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਇਸਨੂੰ ਦੇਸ਼ ਦੀ ਪ੍ਰਭੂਸੱਤਾ 'ਤੇ ਇਕ ਵੱਡਾ ਹਮਲਾ ਦੱਸਿਆ। ਮਿਸ਼ਰ ਦੇ ਵਿਦੇਸ਼ ਮੰਤਰਾਲਾ ਨੇ ਸੋਮਾਲੀਆ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਸਮਰਥਨ ਕਰਦਿਆਂ ਕਿਹਾ ਕਿ ਵੱਖਵਾਦੀ ਦੇਸ਼ਾਂ ਨੂੰ ਮਾਨਤਾ ਦੇਣਾ ਵਿਸ਼ਵ ਸ਼ਾਂਤੀ ਲਈ ਵੱਡਾ ਖਤਰਾ ਹਨ। ਇਜ਼ਰਾਈਲ ਨੇ ਸੋਮਾਲੀਲੈਂਡ ਦੇ ਸਵੈ-ਘੋਸ਼ਿਤ ਗਣਰਾਜ ਨੂੰ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਮਾਨਤਾ ਦੇ ਕੇ ਇੱਕ ਨਵਾਂ ਭੂ-ਰਾਜਨੀਤਿਕ ਵਿਵਾਦ ਛੇੜ ਦਿੱਤਾ ਹੈ।
ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਦੇ ਓਪਨਰ ’ਚ ਕੈਨੇਡਾ ਨੇ ਚੈੱਕ ਗਣਰਾਜ ਨੂੰ 7-5 ਨਾਲ ਹਰਾਇਆ
NEXT STORY