ਨਵੀਂ ਦਿੱਲੀ— ਭਾਰਤ ਦੀਆਂ ਬੇਟੀਆਂ ਕਿਸੇ ਵੀ ਮਾਮਲੇ 'ਚ ਪੁਰਸ਼ਾਂ ਤੋਂ ਘੱਟ ਨਹੀਂ ਹਨ। ਇਹ ਹਰ ਮੋਰਚੇ 'ਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਹਨ। ਸਖਤ ਮਿਹਨਤ ਤੋਂ ਬਾਅਦ ਪਿਛਲੇ ਦਿਨੀਂ ਫੌਜ ਜੈੱਟ ਪਾਇਲਟ ਦੀ ਟਰੇਨਿੰਗ ਲੈਣ ਵਾਲੀਆਂ ਦੇਸ਼ ਦੀਆਂ ਤਿੰਨ ਮਹਿਲਾ ਪਾਇਲਟ ਅਵਨੀ ਚਤੁਰਵੇਦੀ, ਭਾਵਨਾ ਕੰਠ ਅਤੇ ਮੋਹਨਾ ਸਿੰਘ ਹੁਣ ਪੱਛਮੀ ਮੋਰਚੇ 'ਤੇ ਦੇਸ਼ ਦੀ ਆਸਮਾਨ ਤੋਂ ਰੱਖਵਾਲੀ ਕਰ ਰਹੀ ਹੈ।
ਫਾਈਟਰ ਸਟਰੀਮ 'ਚ 2 ਸਾਲ ਪਹਿਲਾਂ ਬਤੌਰ ਫਾਈਟਰ ਪਾਇਲਟ ਕਮਿਸ਼ਨ ਪ੍ਰਾਪਤ ਕਰ ਚੁਕੀ ਫਲਾਇੰਗ ਅਫ਼ਸਰ ਭਾਵਨਾ ਕੰਠ ਨੂੰ ਹਰਿਆਣਾ ਦੇ ਅੰਬਾਲਾ, ਫਲਾਇੰਗ ਅਫ਼ਸਰ ਅਵਨੀ ਚਤੁਰਵੇਦੀ ਨੂੰ ਰਾਜਸਥਾਨ ਦੇ ਸੂਰਤਗੜ੍ਹ ਅਤੇ ਫਲਾਇੰਗ ਅਫ਼ਸਰ ਮੋਹਨਾ ਸਿੰਘ ਨੂੰ ਬਾੜਮੇਰ ਦੇ ਉਤਰਲਾਈ ਏਅਰਬੇਸ 'ਤੇ ਮਿਗ 21 ਬਾਇਸਨ ਦੀ ਸਕਵਾਰਡਨ 'ਚ ਪੋਸਟਿੰਗ ਮਿਲੀ ਹੈ। ਏਅਰਫੋਰਸ ਦੀਆਂ ਤਿੰਨੋਂ ਮਹਿਲਾ ਪਾਇਲਟ ਦੀ ਕਲਾਈਕੁੰਡਾ 'ਚ ਆਖਰੀ ਫੇਜ ਦੀ ਟਰੇਨਿੰਗ ਪੂਰੀ ਹੋਣ ਤੋਂ ਬਾਅਦ ਫਾਈਟਰ ਪਾਇਲਟ ਦੇ ਰੂਪ 'ਚ ਆਪਰੇਸ਼ਨਲ ਏਅਰਬੇਸ 'ਤੇ ਤਾਇਨਾਤੀ ਕੀਤੀ ਗਈ ਹੈ।
ਦਿੱਲੀ 'ਚ ਵੀ ਜਿਗਨੇਸ਼ ਨੂੰ ਨਹੀਂ ਮਿਲੀ ਰੈਲੀ ਦੀ ਮਨਜ਼ੂਰੀ
NEXT STORY