ਨਵੀਂ ਦਿੱਲੀ—ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਪ ਰਾਜਪਾਲ ਦਰਮਿਆਨ 9 ਦਿਨ ਤੋਂ ਚੱਲ ਰਿਹਾ ਡੈੱਡਲਾਕ ਮੰਗਲਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਉਪ ਰਾਜਪਾਲ ਦੇ ਨਿਵਾਸ ਵਿਖੇ ਧਰਨਾ ਚੁੱਕ ਲੈਣ ਦੇ ਨਾਲ ਹੀ ਖਤਮ ਹੋ ਗਿਆ। ਕੇਜਰੀਵਾਲ ਅਤੇ ਉਨ੍ਹਾਂ ਦੇ 3 ਸਾਥੀ ਮੰਤਰੀ ਆਈ. ਏ. ਐੱਸ. ਅਧਿਕਾਰੀਆਂ ਦੀ ਕਥਿਤ ਹੜਤਾਲ ਨੂੰ ਖਤਮ ਕਰਵਾਉਣ ਅਤੇ ਰਾਸ਼ਨ ਦੀ ਸਪਲਾਈ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਮੁੱਦੇ ਨੂੰ ਲੈ ਕੇ 11 ਜੂਨ ਤੋਂ ਰਾਜ ਨਿਵਾਸ ਵਿਖੇ ਧਰਨੇ 'ਤੇ ਬੈਠੇ ਹੋਏ ਸਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੁਝ ਹੋਰਨਾਂ ਮੰਤਰੀਆਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਆਈ. ਏ. ਐੱਸ. ਦੇ ਅਧਿਕਾਰੀ ਮੰਗਲਵਾਰ ਮੰਤਰੀਆਂ ਵਲੋਂ ਸੱਦੀਆਂ ਬੈਠਕਾਂ ਵਿਚ ਸ਼ਾਮਲ ਹੋਏ। ਬੈਠਕਾਂ ਦੌਰਾਨ ਕਈ ਮੁੱਦੇ ਹੱਲ ਕਰ ਲਏ ਗਏ। ਬਾਕੀ ਵੀ ਜਲਦੀ ਹੀ ਹੱਲ ਕਰ ਲਏ ਜਾਣਗੇ।
ਜੰਮੂ ਕਸ਼ਮੀਰ 'ਚ ਰਾਜਪਾਲ ਸਾਸ਼ਨ, ਐੈੱਨ.ਐੈੱਨ. ਵੋਹਰਾ ਕਰਨਗੇ ਅੱਜ ਬੈਠਕ
NEXT STORY