ਨੈਸ਼ਨਲ ਡੈਸਕ- ਇਸ ਸਾਲ ਚਾਰ ਧਾਮ ਯਾਤਰਾ 30 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਨ ਤੋਂ ਸ਼ੁਰੂ ਹੋਵੇਗੀ। ਹਰ ਸਾਲ ਵਾਂਗ ਇਸ ਵਾਰ ਵੀ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਚਾਰ ਧਾਮ ਯਾਤਰਾ ਵਿੱਚ ਚਾਰ ਪਵਿੱਤਰ ਅਸਥਾਨਾਂ - ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਸ਼ਾਮਲ ਹਨ। ਇਹ ਯਾਤਰਾ ਉੱਚੇ ਪਹਾੜੀ ਇਲਾਕਿਆਂ ਵਿੱਚੋਂ ਲੰਘਦੀ ਹੈ, ਇਸ ਲਈ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਕਪਾਟ ਖੁੱਲ੍ਹਣ ਦੀਆਂ ਤਾਰੀਖਾਂ
ਯਮੁਨੋਤਰੀ ਅਤੇ ਗੰਗੋਤਰੀ : 30 ਅਪ੍ਰੈਲ ਨੂੰ ਸਵੇਰੇ 10:30 ਵਜੇ
ਕੇਦਾਰਨਾਥ : 2 ਮਈ ਨੂੰ ਸਵੇਰੇ 7 ਵਜੇ
ਬਦਰੀਨਾਥ : 4 ਮਈ ਨੂੰ
ਪ੍ਰਸ਼ਾਸਨ ਨੇ ਚਾਰ ਧਾਮ ਯਾਤਰਾ ਲਈ ਜਾਰੀ ਕੀਤੀ ਗਾਈਡਲਾਈਨਜ਼
- ਯਾਤਰਾ ਲਈ ਘੱਟੋ-ਘੱਟ 7 ਦਿਨ ਰੱਖੋ।
-ਟ੍ਰੈਕਿੰਗ ਕਰਦੇ ਸਮੇਂ ਹਰ 1-2 ਘੰਟੇ ਬਾਅਦ ਬ੍ਰੇਕ ਲਓ।
- ਰੋਜ਼ਾਨਾ ਸਾਹ ਲੈਣ ਦੀਆਂ ਕਸਰਤਾਂ ਕਰੋ ਅਤੇ 20-30 ਮਿੰਟ ਸੈਰ ਕਰੋ।
- 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਜਾਂ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
- ਆਪਣੀ ਪੈਕਿੰਗ ਵਿੱਚ ਗਰਮ ਕੱਪੜੇ, ਰੇਨਕੋਟ, ਦਵਾਈਆਂ, ਆਕਸੀਮੀਟਰ, ਥਰਮਾਮੀਟਰ ਜ਼ਰੂਰ ਰੱਖੋ।
- ਮੌਸਮ ਦੀ ਜਾਣਕਾਰੀ ਲਓ ਅਤੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਯਾਤਰਾ ਕਰੋ।
ਆਨਲਾਈਨ ਪੂਜਾ ਲਈ ਰਜਿਸਟ੍ਰੇਸ਼ਨ ਸ਼ੁਰੂ
- ਜਿਹੜੇ ਸ਼ਰਧਾਲੂ ਘਰ ਬੈਠ ਕੇ ਪੂਜਾ ਕਰਨਾ ਚਾਹੁੰਦੇ ਹਨ, ਉਹ 10 ਅਪ੍ਰੈਲ ਤੋਂ ਔਨਲਾਈਨ ਰਜਿਸਟਰ ਕਰ ਸਕਦੇ ਹਨ।
- ਤੁਸੀਂ ਬਦਰੀ-ਕੇਦਾਰ ਮੰਦਰ ਕਮੇਟੀ ਦੀ ਵੈੱਬਸਾਈਟ https://badrinath-kedarnath.gov.in 'ਤੇ ਜਾ ਕੇ ਪੂਜਾ ਬੁੱਕ ਕਰ ਸਕਦੇ ਹੋ।
- ਆਨਲਾਈਨ ਪੂਜਾ ਕਰਾਉਣ ਵਾਲਿਆਂ ਦੇ ਨਾਂ ਨਾਲ ਧਾਮ 'ਚ ਪੂਜਾ ਹੋਵੇਗੀ ਅਤੇ ਪ੍ਰਸਾਦ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ।
ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਵਜ਼ੀਫਿਆਂ ’ਤੇ ਲਾਈ ਰੋਕ
NEXT STORY