ਜੰਮੂ (ਕਮਲ/ਉਦੇ) : ਮੰਗਲਵਾਰ ਜੇਠ ਦੀ ਪੂਰਨਮਾਸ਼ੀ ’ਤੇ ਪਵਿੱਤਰ ਬਾਬਾ ਅਮਰਨਾਥ ਦੀ ਗੁਫਾ ਵਿਚ ਪਹਿਲੀ ਪੂਜਾ ਕੀਤੀ ਗਈ। ਰਿਸ਼ੀਆਂ-ਮੁੰਨੀਆਂ ਅਤੇ ਵਿਦਵਾਨਾਂ ਨੇ ਹਵਨ ਅਤੇ ਆਰਤੀ ਕਰ ਕੇ ਪਵਿੱਤਰ ਹਿਮਸ਼ਿਵਲਿੰਗ ਦੀ ਪੂਜਾ ਕੀਤੀ। ਇਸ ਮੌਕੇ ਅਮਰਨਾਥ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਤੀਸ਼ਵਰ ਕੁਮਾਰ ਅਤੇ ਉਪ ਰਾਜਪਾਲ ਦੇ ਪ੍ਰਮੁੱਖ ਸਕੱਤਰ, ਅਨੂਪ ਸੋਨੀ ਓ. ਐੱਸ. ਡੀ. (ਸੀ.ਈ.ਓ.), ਰਾਹੁਲ ਸਿੰਘ ਵਧੀਕ ਸੀ.ਈ.ਓ. ਸ਼ਰਾਈਨ ਬੋਰਡ, ਪਾਂਡੁਰੰਗ ਕੇ. ਪੋਲ ਡਿਵੀਜ਼ਨਲ ਕਮਿਸ਼ਨਰ ਕਸ਼ਮੀਰ, ਸ਼ਿਆਮਬੀਰ ਡਿਪਟੀ ਕਮਿਸ਼ਨਰ ਗੰਦੇਰਬਲ, ਪਿਊਸ਼ ਸਿੰਗਲਾ ਜ਼ਿਲ੍ਹਾ ਕਮਿਸ਼ਨਰ ਅਨੰਤਨਾਗ, ਫ਼ੌਜ ,ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪੂਜਾ ਵਿਚ ਸ਼ਿਰਕਤ ਕੀਤੀ।
ਪ੍ਰੋਗਰਾਮ ਲਈ ਬਾਬਾ ਅਮਰਨਾਥ ਅਤੇ ਬੁੱਢਾ ਅਮਰਨਾਥ ਯਾਤਰੀ ਟਰੱਸਟ ਦੇ ਸਿਰਫ਼ ਤਿੰਨ ਅਹੁਦੇਦਾਰਾਂ ਨੂੰ ਸੱਦਿਆ ਗਿਆ ਸੀ, ਜਿਨ੍ਹਾਂ ਵਿਚ ਟਰੱਸਟ ਦੇ ਪ੍ਰਧਾਨ ਪਵਨ ਕੁਮਾਰ ਕੋਹਲੀ, ਜਨਰਲ ਸਕੱਤਰ ਸੁਦਰਸ਼ਨ ਖਜੂਰੀਆ ਅਤੇ ਮੀਤ ਪ੍ਰਧਾਨ ਸ਼ਕਤੀ ਦੱਤ ਸ਼ਰਮਾ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉੱਤਰੀ ਭਾਰਤ ਦੇ ਸੰਗਠਨ ਸਕੱਤਰ ਮੁਕੇਸ਼ ਖਾਂਡੇਕਰ ਅਤੇ ਜੰਮੂ-ਕਸ਼ਮੀਰ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਗੁਪਤਾ ਨੇ ਵੀ ਪੂਜਾ ’ਚ ਹਿੱਸਾ ਲਿਆ। ਪੂਜਾ ਅਤੇ ਹਵਨ ਤੋਂ ਬਾਅਦ ਪਵਿੱਤਰ ਗੁਫਾ ਵਿਚ ਮਹਾਂ ਆਰਤੀ ਕੀਤੀ ਗਈ।
'ਮਹਾ ਜੁਮਲਿਆਂ' ਦੀ ਸਰਕਾਰ, ED ਦੀ ਪੁੱਛਗਿੱਛ ਦੌਰਾਨ ਰਾਹੁਲ ਗਾਂਧੀ ਦਾ PM ਮੋਦੀ 'ਤੇ ਹਮਲਾ
NEXT STORY