ਨਵੀਂ ਦਿੱਲੀ : ਫਲਾਇਟ ਦੌਰਾਨ ਸ਼ਰਾਬੀ ਯਾਤਰੀਆਂ ਵੱਲੋਂ ਦੁਰਵਿਵਹਾਰ ਕਰਨ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਦੋਂ ਇੱਕ ਸ਼ਰਾਬੀ ਯਾਤਰੀ ਨੇ ਇੰਡੀਗੋ ਦੀ ਦਿੱਲੀ-ਬੈਂਗਲੁਰੂ ਫਲਾਈਟ ਦੇ ਐਮਰਜੈਂਸੀ ਦਰਵਾਜ਼ੇ ਦੇ ਫਲੈਪ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਇਹ Flight ਹਵਾ ਵਿੱਚ ਸੀ। ਉਸ ਦੀ ਹਰਕਤ ਦੇਖ ਕੇ ਚਾਲਕ ਦਲ ਦੇ ਮੈਂਬਰ ਨੇ ਜਹਾਜ਼ ਦੇ ਕਪਤਾਨ ਨੂੰ ਸੂਚਨਾ ਦਿੱਤੀ। ਕੈਪਟਨ ਨੇ ਮੌਕੇ 'ਤੇ ਹੀ ਬੰਦੇ ਨੂੰ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਜਦੋਂ ਜਹਾਜ਼ ਬੈਂਗਲੁਰੂ ਹਵਾਈ ਅੱਡੇ 'ਤੇ ਉਤਰਿਆ ਤਾਂ ਉਸ ਵਿਅਕਤੀ ਨੂੰ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬੈਂਕਿੰਗ ਸੰਕਟ 'ਤੇ ਰਘੂਰਾਮ ਰਾਜਨ ਨੇ ਦਿੱਤੀ ਚਿਤਾਵਨੀ, ਕਿਹਾ- ਅਜੇ ਹੋਰ ਵਿਗੜ ਸਕਦੇ ਹਨ ਹਾਲਾਤ
ਇੰਡੀਗੋ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਫਲਾਈਟ ਨੰਬਰ 6ਈ 308 ਦਿੱਲੀ ਤੋਂ ਬੈਂਗਲੁਰੂ ਜਾ ਰਹੀ ਸੀ। ਅਤੇ ਇਸ ਵਿੱਚ ਸਫ਼ਰ ਕਰ ਰਿਹਾ ਇੱਕ ਯਾਤਰੀ, ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ, ਨੇ ਐਮਰਜੈਂਸੀ ਦਰਵਾਜ਼ੇ ਦਾ ਫਲੈਪ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਏਅਰਲਾਈਨਜ਼ ਨੇ ਪਿਛਲੇ ਕੁਝ ਮਹੀਨਿਆਂ 'ਚ ਕੁਝ ਹਵਾਈ ਯਾਤਰੀਆਂ ਦੇ ਬੇਰਹਿਮ ਵਿਵਹਾਰ ਦੀਆਂ ਅਜਿਹੀਆਂ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਖ਼ਾਤੇ 'ਚ ਬਿਨਾਂ ਪੈਸੇ ਦੇ ਵੀ ਖ਼ਰਚ ਕਰ ਸਕੋਗੇ ਤੁਸੀਂ, UPI ਤੋਂ ਲੈ ਸਕੋਗੇ ਲੋਨ... ਜਾਣੋ ਪੂਰੀ ਪ੍ਰਕਿਰਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
NEXT STORY