ਨੈਸ਼ਨਲ ਡੈਸਕ : ਬਦਰੀਨਾਥ ਧਾਮ ਵਿਚ ਅੱਜ ਤੋਂ ਕਿਵਾੜ ਬੰਦ ਹੋਣ ਦੀ ਪ੍ਰਕਿਰਿਆ ਪੰਚ ਪੂਜਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਆਉਣ ਵਾਲੇ 5 ਦਿਨਾਂ 'ਚ ਸਰਦੀਆਂ ਲਈ ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਰਾਤ 9:07 ਵਜੇ ਬੰਦ ਕਰ ਦਿੱਤੇ ਜਾਣਗੇ, ਜਦਕਿ ਇਸ ਵਾਰ ਹੁਣ ਤੱਕ 13 ਲੱਖ 60 ਹਜ਼ਾਰ ਸ਼ਰਧਾਲੂ ਬਦਰੀਨਾਥ ਧਾਮ ਪਹੁੰਚ ਚੁੱਕੇ ਹਨ ਅਤੇ ਅਜੇ 5 ਦਿਨ ਦੀ ਯਾਤਰਾ ਬਾਕੀ ਹੈ। ਇਹ ਅੰਕੜਾ 14 ਤੋਂ 15 ਲੱਖ ਦੇ ਨੇੜੇ ਜਾ ਸਕਦਾ ਹੈ।
ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਸੰਦੀਪ ਤਿਵਾਰੀ ਨੇ ਦੱਸਿਆ ਕਿ ਬਦਰੀਨਾਥ ਧਾਮ ਦੀ ਯਾਤਰਾ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਹੈ। ਹੁਣ ਤੱਕ 13,60,000 ਲੱਖ ਸ਼ਰਧਾਲੂ ਬਦਰੀਨਾਥ ਧਾਮ ਪਹੁੰਚ ਚੁੱਕੇ ਹਨ ਅਤੇ ਇਹ ਅੰਕੜਾ 140,000 ਤੋਂ ਵੱਧ ਹੋਣ ਦੀ ਸੰਭਾਵਨਾ ਹੈ ਅਤੇ ਅਜੇ 6 ਦਿਨ ਬਾਕੀ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।
ਬਦਰੀਨਾਥ ਧਾਮ ਦੇ ਧਾਰਮਿਕ ਆਗੂ ਰਾਧਾ ਕ੍ਰਿਸ਼ਨ ਥਪਲੀਆਲ ਨੇ ਦੱਸਿਆ ਕਿ ਭਲਕੇ ਤੋਂ ਪੰਚ ਪੂਜਾ ਸ਼ੁਰੂ ਹੋ ਰਹੀ ਹੈ। ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਦਰਵਾਜ਼ੇ 17 ਨਵੰਬਰ ਦਿਨ ਐਤਵਾਰ ਨੂੰ ਰਾਤ 9.07 ਵਜੇ ਸਰਦੀਆਂ ਲਈ ਬੰਦ ਹੋ ਜਾਣਗੇ। ਦਰਵਾਜ਼ੇ ਬੰਦ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੰਚ ਪੂਜਾ ਅੱਜ 13 ਨਵੰਬਰ ਤੋਂ ਸ਼ੁਰੂ ਹੋਵੇਗੀ। ਪੰਚ ਪੂਜਾ ਤਹਿਤ ਪਹਿਲੇ ਦਿਨ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਵੇਗੀ। ਸ਼ਾਮ ਨੂੰ ਭਗਵਾਨ ਗਣੇਸ਼ ਦੇ ਦਰਵਾਜ਼ੇ ਬੰਦ ਹੋ ਜਾਣਗੇ। ਅਗਲੇ ਦਿਨ ਵੀਰਵਾਰ 14 ਨਵੰਬਰ ਨੂੰ ਆਦਿ ਕੇਦਾਰੇਸ਼ਵਰ ਮੰਦਰ ਅਤੇ ਆਦਿ ਜਗਤਗੁਰੂ ਸ਼ੰਕਰਾਚਾਰੀਆ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਇਸ ਦੇ ਤੀਸਰੇ ਦਿਨ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਬਦਰੀਨਾਥ ਮੰਦਰ ਵਿਚ ਖੜਗ-ਪੁਸਤਕ ਪੂਜਾ ਅਤੇ ਵੇਦਾਂ ਦਾ ਪਾਠ ਰੁਕੇਗਾ ਅਤੇ ਚੌਥੇ ਦਿਨ ਸ਼ਨੀਵਾਰ 16 ਨਵੰਬਰ ਨੂੰ ਮੁੱਖ ਪੁਜਾਰੀ ਰਾਵਲ ਜੀ ਵੱਲੋਂ ਦੇਵੀ ਲਕਸ਼ਮੀ ਜੀ ਨੂੰ ਕਢਾਈ ਭੋਗ ਚੜ੍ਹਾਏ ਜਾਣਗੇ ਅਤੇ ਐਤਵਾਰ 17 ਨਵੰਬਰ ਨੂੰ ਰਾਤ 9.07 ਵਜੇ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਮਿੰਟਾਂ ਵਿਚ ਬੰਦ ਹੋ ਜਾਣਗੇ।
ਇਹ ਵੀ ਪੜ੍ਹੋ : ਕੋਰਟ ਨੇ ਕੰਗਨਾ ਰਣੌਤ ਨੂੰ ਭੇਜਿਆ ਨੋਟਿਸ, ਕਿਸਾਨਾਂ ਤੇ ਮਹਾਤਮਾ ਗਾਂਧੀ 'ਤੇ ਟਿੱਪਣੀ ਕਰਨੀ ਪਈ ਮਹਿੰਗੀ
ਕਿਵਾੜ ਬੰਦ ਹੋਣ ਦੀ ਪੂਰੀ ਪ੍ਰਕਿਰਿਆ ਅਤੇ ਆਯੋਜਨ :
13 ਨਵੰਬਰ : ਸ਼ਾਮ ਨੂੰ ਭਗਵਾਨ ਗਣੇਸ਼ ਦੀ ਪੂਜਾ ਅਤੇ ਇਸ ਦੇ ਕਿਵਾੜ ਬੰਦ ਹੋ ਜਾਣਗੇ।
14 ਨਵੰਬਰ : ਆਦਿ ਕੇਦਾਰੇਸ਼ਵਰ ਅਤੇ ਆਦਿ ਜਗਤਗੁਰੂ ਸ਼ੰਕਰਾਚਾਰੀਆ ਮੰਦਰਾਂ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ।
15 ਨਵੰਬਰ : ਖੜਗ ਅਤੇ ਪੁਸਤਕ ਪੂਜਾ ਨਾਲ ਵੇਦਾਂ ਦਾ ਪਾਠ ਬੰਦ ਹੋਵੇਗਾ।
16 ਨਵੰਬਰ : ਮੁੱਖ ਪੁਜਾਰੀ ਰਾਵਲ ਜੀ ਦੁਆਰਾ ਦੇਵੀ ਲਕਸ਼ਮੀ ਨੂੰ ਕਢਾਈ ਭੋਗ ਚੜ੍ਹਾਇਆ ਜਾਵੇਗਾ।
17 ਨਵੰਬਰ : ਰਾਤ 9:07 ਵਜੇ ਸ਼੍ਰੀ ਬਦਰੀਨਾਥ ਧਾਮ ਦੇ ਮੁੱਖ ਕਿਵਾੜ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਕਾਸ਼ਤੀਰ : ਹਵਾ ’ਚ ਹੀ ਨਸ਼ਟ ਹੋ ਜਾਣਗੇ ਦੁਸ਼ਮਣ ਦੇ ਜਹਾਜ਼
NEXT STORY