ਲਖਨਊ — ਉੱਤਰ-ਪ੍ਰਦੇਸ਼ 'ਚ ਲਖਨਊ ਦੇ ਕਾਕੋਰੀ ਖੇਤਰ 'ਚ ਬਹਾਦਰ ਪਤਨੀ ਨੇ ਸਮਝਦਾਰੀ ਨਾਲ ਆਪਣੇ ਪਤੀ ਦੀ ਜਾਨ ਬਚਾ ਕੇ ਬਦਮਾਸ਼ਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਚਸ਼ਮਦੀਦ ਗਵਾਹਾਂ ਅਨੁਸਾਰ ਐਤਵਾਰ ਦੇਰ ਰਾਤ ਸੋਟੀਆਂ, ਡੰਡੇ ਅਤੇ ਕੁਹਾੜੀ ਲੈ ਕੇ ਕੁਝ ਲੋਕ ਆਬਿਦ ਦੇ ਘਰ ਪਹੁੰਚ ਗਏ ਅਤੇ ਗੇਟ ਖੜਕਾਇਆ। ਉਨ੍ਹਾਂ ਨੇ ਆਬਿਦ ਨੂੰ ਬਾਹਰ ਬੁਲਾ ਲਿਆ ਅਤੇ ਸੜਕ 'ਤੇ ਲੰਮਾ ਪਾ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਪਤੀ ਨਾਲ ਕੁੱਟਮਾਰ ਹੁੰਦੀ ਦੇਖ ਉਸਦੀ ਪਤਨੀ ਜਲਦੀ ਨਾਲ ਘਰ ਦੇ ਅੰਦਰ ਗਈ। ਇਸ ਤੋਂ ਬਾਅਦ ਉਹ ਪਿਸਤੌਲ ਲੈ ਕੇ ਬਾਹਰ ਆਈ ਅਤੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀ ਚਲਦੀ ਦੇਖ ਬਦਮਾਸ਼ ਭੱਜ ਗਏ। ਆਬਿਦ ਦੀ ਪਤਨੀ ਦੀ ਸਮਝਦਾਰੀ ਅਤੇ ਬਹਾਦਰੀ ਦੇ ਚਰਚੇ ਪੂਰੇ ਖੇਤਰ 'ਚ ਹੋ ਰਹੇ ਹਨ। ਪੂਰਾ ਘਟਨਾਕ੍ਰਮ ਸੀ.ਸੀ.ਟੀ.ਵੀ. 'ਚ ਕੈਦ ਹੋ ਗਿਆ ਹੈ।
ਤਿਹਾੜ ਜੇਲ 'ਚ ਬੰਦ ਹੁਰੀਅਤ ਨੇਤਾ ਸ਼ਾਹਿਦ ਦੀ ਸੁਰੱਖਿਆ ਲਈ ਸਰਕਾਰ ਦਿੰਦੀ ਮੋਟੀ ਰਕਮ
NEXT STORY