ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ 85 ਫੀਸਦੀ ਜ਼ਿਲੇ ਹੜ੍ਹ, ਸੋਕੇ ਤੇ ਸਮੁੰਦਰੀ ਤੂਫਾਨ ਵਰਗੀਆਂ ਪੌਣਪਾਣੀ ਦੀਆਂ ਤਬਦੀਲੀਆਂ ਦੇ ਪ੍ਰਭਾਵ ਹੇਠ ਹਨ। ਇਕ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ।
ਆਈ. ਪੀ. ਈ. ਗਲੋਬਲ ਤੇ ਈ. ਐੱਸ. ਆਰ. ਆਈ. ਇੰਡੀਆ ਵਲੋਂ ਕਰਵਾਏ ਗਏ ਅਧਿਐਨ ’ਚ ਇਹ ਵੀ ਨੋਟ ਕੀਤਾ ਗਿਆ ਹੈ ਕਿ 45 ਫੀਸਦੀ ਜ਼ਿਲਿਆਂ ’ਚ ਤਬਦੀਲੀ ਦਾ ਵਿਸ਼ੇਸ਼ ਰੁਝਾਨ ਵੇਖਿਆ ਗਿਆ ਹੈ। ਇੱਥੇ ਕਿਸੇ ਸਮੇਂ ਰਵਾਇਤੀ ਤੌਰ ’ਤੇ ਹੜ੍ਹਾਂ ਦਾ ਖਤਰਾ ਹੁੰਦਾ ਸੀ ਪਰ ਹੁਣ ਸੋਕੇ ਵਾਲੀ ਸਥਿਤੀ ਪੈਦਾ ਹੋ ਰਹੀ ਹੈ।
ਅਧਿਐਨ ’ਚ 1973 ਤੋਂ 2023 ਤੱਕ ਦੇ 50 ਸਾਲ ਦੇ ਸਮੇਂ ਦੌਰਾਨ ਦੀਆਂ ਘਟਨਾਵਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ। ਸਿਰਫ ਪਿਛਲੇ ਦਹਾਕੇ ’ਚ ਹੀ ਪੌਣਪਾਣੀ ਦੀ ਕਬਦੀਲੀ ’ਚ 5 ਗੁਣਾ ਵਾਧਾ ਹੋਇਆ ਹੈ। ਹੜ੍ਹਾਂ ਦੀਆਂ ਘਟਨਾਵਾਂ ’ਚ 4 ਗੁਣਾ ਵਾਧਾ ਵੇਖਿਆ ਗਿਆ ਹੈ।
ਅਾਈ. ਪੀ. ਈ. ਗਲੋਬਲ ’ਚ ਪੌਣਪਾਣੀ ਦੀ ਤਬਦੀਲੀ, ਸਥਿਰਤਾ ਅਭਿਆਸ ਦੇ ਮੁਖੀ ਤੇ ਖੋਜ ਪੱਤਰ ਦੇ ਲੇਖਕ ਅਵਿਨਾਸ਼ ਮੋਹੰਤੀ ਨੇ ਕਿਹਾ ਕਿ ਮੌਜੂਦਾ ਪੌਣਪਾਣੀ ਰੁਝਾਨਾਂ ਕਾਰਨ 10 ’ਚੋਂ 9 ਭਾਰਤੀਆਂ ਨੂੰ ਪੌਣਪਾਣੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਿਛਲੀ ਸਦੀ ’ਚ 0.6 ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਦਾ ਸਿੱਟਾ ਹੈ।
ਇਸ ’ਚ ਕਿਹਾ ਗਿਆ ਹੈ ਕਿ ਰਵਾਇਤੀ ਮੌਸਮ ’ਚ ਤਬਦੀਲੀ ਦਾ ਰੁਝਾਨ ਤ੍ਰਿਪੁਰਾ, ਕੇਰਲ, ਬਿਹਾਰ, ਪੰਜਾਬ ਤੇ ਝਾਰਖੰਡ ਦੇ ਜ਼ਿਲਿਆਂ ’ਚ ਸਭ ਤੋਂ ਵੱਧ ਵੇਖਿਆ ਗਿਆ ਹੈ।
147 ਕਰੋੜ ਤੋਂ ਵੱਧ ਭਾਰਤੀ ਪ੍ਰਭਾਵਿਤ ਹੋਣਗੇ
ਅਵਿਨਾਸ਼ ਮੋਹੰਤੀ ਨੇ ਕਿਹਾ ਕਿ ਕੇਰਲ ’ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਗੁਜਰਾਤ ’ਚ ਹੜ੍ਹ, ਪਹਾੜਾਂ ਤੋਂ ਬਰਫ਼ ਦੀ ਚਾਦਰ ਦਾ ਗਾਇਬ ਹੋਣਾ ਅਤੇ ਅਚਾਨਕ ਮੀਂਹ ਕਾਰਨ ਸ਼ਹਿਰਾਂ ’ਚ ਜ਼ਿੰਦਗੀ ਦਾ ਰੁਕ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਪੋਣਪਾਣੀ ’ਚ ਤਬਦੀਲੀ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 2036 ਤੱਕ 147 ਕਰੋੜ ਤੋਂ ਵੱਧ ਭਾਰਤੀ ਮੌਸਮੀ ਘਟਨਾਵਾਂ ਤੋਂ ਪ੍ਰਭਾਵਿਤ ਹੋਣਗੇ।
ਸੋਕੇ ਦੀਆਂ ਘਟਨਾਵਾਂ ’ਚ 2 ਗੁਣਾ ਵਾਧਾ
ਪੂਰਬੀ ਭਾਰਤ ਦੇ ਜ਼ਿਲੇ ਹੜ੍ਹ ਦੀਆਂ ਘਟਨਾਵਾਂ ਨੂੰ ਲੈ ਕੇ ਦੇਸ਼ ਦੇ ਉੱਤਰੀ-ਪੂਰਬੀ ਤੇ ਦੱਖਣੀ ਜ਼ਿਲਿਆਂ ਦੇ ਮੁਕਾਬਲੇ ਵਧੇਰੇ ਨਾਜ਼ੁਕ ਹਨ। ਅਧਿਐਨ ਮੁਤਾਬਕ ਸੋਕੇ ਦੀਆਂ ਘਟਨਾਵਾਂ ’ਚ 2 ਗੁਣਾ ਵਾਧਾ ਹੋਇਅਾ ਹੈ। ਸਮੁੰਦਰੀ ਤੂਫਾਨ ਦੀਆਂ ਘਟਨਾਵਾਂ ’ਚ 4 ਗੁਣਾ ਵਾਧਾ ਸਾਹਮਣੇ ਆਇਆ ਹੈ।
11 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਦੋਸ਼ 'ਚ ਅਰਬੀ ਅਧਿਆਪਕ ਗ੍ਰਿਫਤਾਰ
NEXT STORY