ਨਵੀਂ ਦਿੱਲੀ— ਲੋਕ ਸਭਾ ’ਚ ਖਣਿਜ ਅਤੇ ਕੋਲਾ ਖਣਨ ਅਧਿਕਾਰਾਂ ਨੂੰ ਸੌਖਾ ਬਣਾਉਣ ਲਈ ‘ਖਣਨ ਅਤੇ ਖਣਿਜ’ (ਵਿਕਾਸ ਅਤੇ ਨਿਯਮ) ਸੋਧ ਬਿੱਲ 2021 ਨੂੰ ਆਵਾਜ਼ ਮਤ ਰਾਹੀਂ ਪਾਸ ਕਰ ਦਿੱਤਾ। ਕੋਲਾ ਅਤੇ ਖਣਨ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਖਣਿਜਾਂ ਅਤੇ ਕੋਲਾ ਖਣਨ ਅਧਿਕਾਰਾਂ ਦੀ ਨਿਲਾਮੀ ਪ੍ਰਕਿਰਿਆ ਦਾ ਨਵੀਨੀਕਰਨ ਅਤੇ ਜ਼ਿਆਦਾ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਜੋਸ਼ੀ ਨੇ ਕਿਹਾ ਕਿ ਖਣਨ ’ਚ ਕੇਂਦਰ ਸਰਕਾਰ, ਸੂਬਿਆਂ ਦਾ ਕੋਈ ਅਧਿਕਾਰ ਨਹੀਂ ਲੈਣਾ ਚਾਹੁੰਦੀ ਅਤੇ ਇਸ ਸਬੰਧ ਵਿਚ ਸਾਰਾ ਪੈਸਾ ਸੂਬਿਆਂ ਨੂੰ ਹੀ ਜਾਵੇਗਾ।
ਜੋਸ਼ੀ ਨੇ ਅੱਗੇ ਕਿਹਾ ਕਿ ਇਸ ਦਾ ਮਕਸਦ ਖਣਨ ਦੀ ਨਿਲਾਨੀ ਅਤੇ ਅਲਾਟ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣਾ ਅਤੇ ਕਾਰੋਬਾਰ ਦਾ ਚੰਗਾ ਮਾਹੌਲ ਤਿਆਰ ਕਰਨਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਵਿਚ ਕੋਲੇ ਦਾ ਚੌਥਾ ਸਭ ਤੋਂ ਵੱਡਾ ਭੰਡਾਰ ਹੈ ਪਰ ਅਸੀਂ ਕੋਲੋ ਦਾ ਆਯਾਤ ਕਰ ਰਹੇ ਹਾਂ, ਕੀ ਇਹ ਠੀਕ ਹੈ।
ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਨੂੰਨ ’ਚ ਜੋ ਸੁਧਾਰ ਲਿਆਂਦਾ ਜਾ ਰਿਹਾ ਹੈ, ਉਸ ਤੋਂ ਆਯਾਤ ਖ਼ਤਮ ਕਰਨ ਵਿਚ ਮਦਦ ਮਿਲੇਗੀ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ। ਮੰਤਰੀ ਦੇ ਜਵਾਬ ਤੋਂ ਬਾਅਦ ਲੋਕ ਸਭਾ ਨੇ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੇ ਸੋਧਾਂ ਨੂੰ ਖਾਰਜ ਕਰਦਿਆਂ ਬਿੱਲ ਨੂੰ ਆਵਾਜ਼ ਮਤ ਨਾਲ ਮਨਜ਼ੂਰੀ ਦੇ ਦਿੱਤੀ। ਇਸ ਕਾਨੂੰਨ ਨਾਲ ਮਾਲੀਆ ਵਧੇਗਾ, ਸਥਾਨਕ ਪੱਧਰ ’ਤੇ ਕੋਲਾ ਕਮੇਟੀਆਂ ਵਿਚ ਸੰਸਦ ਮੈਂਬਰਾਂ ਨੂੰ ਮਹੱਤਵ ਮਿਲੇਗਾ ਅਤੇ ਕੋਲੇ ਦੇ ਗੈਰ-ਕਾਨੂੰਨੀ ਖਣਨ ਅਤੇ ਕੋਲਾ ਚੋਰੀ ’ਤੇ ਰੋਕ ਲਾਉਣ ਦੀ ਵਿਵਸਥਾ ਹੈ।
ਗਲਵਾਨ ਦੀ ਖੂਨੀ ਝੜਪ ਤੋਂ ਬਾਅਦ ਚੀਨ ਨੇ 40 ਹਜ਼ਾਰ 500 ਵਾਰ ਕੀਤੇ ਸਾਈਬਰ ਅਟੈਕ
NEXT STORY