ਨੈਸ਼ਨਲ ਡੈਸਕ : ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਇਕ ਨਵ-ਵਿਆਹੁਤਾ ਨੇ ਇਕ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਰੂਪ ਨਾਲ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਕ੍ਰਿਸ਼ਚੀਅਨ ਗੰਜ ਥਾਣਾ ਖੇਤਰ ਦੇ ਬੀਕੇ ਕੌਲ ਨਗਰ ਸਥਿਤ ਗੋਕੁਲਧਾਮ ਅਪਾਰਟਮੈਂਟ ਦੀ ਹੈ। ਪੁਲਸ ਮੁਤਾਬਕ, ਜੈਪੁਰ ਦੀ ਰਹਿਣ ਵਾਲੀ ਨਵ-ਵਿਆਹੁਤਾ ਕੋਮਲ ਸ਼ਰਮਾ (32) ਦਾ ਇਕ ਦਿਨ ਪਹਿਲਾਂ ਐਤਵਾਰ ਨੂੰ (7 ਜੁਲਾਈ) ਨੂੰ ਅਜਮੇਰ ਦੇ ਰਹਿਣ ਵਾਲੇ ਰੌਣਕ ਬੰਸ ਨਾਲ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ; ਸਕੂਲ-ਕਾਲਜ ਬੰਦ, ਜਹਾਜ਼ ਸੇਵਾਵਾਂ ਪ੍ਰਭਾਵਿਤ
ਉਪ ਪੁਲਸ ਕਪਤਾਨ ਰੁਦਰ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਘਰ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਇੱਥੇ ਪਹੁੰਚਣ 'ਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਪਰਿਵਾਰਕ ਮੈਂਬਰਾਂ ਵੱਲੋਂ ਫਿਲਹਾਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
SC ਦਾ ਵੱਡਾ ਫ਼ੈਸਲਾ: ਮਾਹਵਾਰੀ ਦੀ ਛੁੱਟੀ ਬਾਰੇ ਕੇਂਦਰ ਤੇ ਸੂਬਾਈ ਸਰਕਾਰਾਂ ਬਣਾਉਣ ਆਦਰਸ਼ ਨੀਤੀ
NEXT STORY