ਬੀਜਾਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ 'ਪ੍ਰੈਸ਼ਰ' ਬੰਬ ਦੀ ਲਪੇਟ 'ਚ ਆਉਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਗੰਗਲੂਰ ਥਾਣਾ ਖੇਤਰ ਦੇ ਪੀਡੀਆ ਪਿੰਡ ਨੇੜੇ 'ਪ੍ਰੈਸ਼ਰ' ਬੰਬ ਦੀ ਲਪੇਟ 'ਚ ਆਉਣ ਨਾਲ ਹਿੜਮਾ ਕਵਾਸੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੰਡ ਮੁਟਵੰਡੀ ਦਾ ਰਹਿਣ ਵਾਲਾ ਹਿੜਮਾ ਬੱਕਰੀਆਂ ਚਰਾਉਣ ਲਈ ਜੰਗਲ ਵਿਚ ਗਿਆ ਹੋਇਆ ਸੀ।
ਅੱਜ ਦੁਪਹਿਰ 2.30 ਵਜੇ ਜਦੋਂ ਉਹ ਪਿੰਡ ਪੀੜੀਆ ਨੇੜੇ ਸੀ ਤਾਂ ਉਸ ਦਾ ਪੈਰ ਪ੍ਰੈਸ਼ਰ ਬੰਬ ’ਤੇ ਪੈ ਗਿਆ, ਜਿਸ ਕਾਰਨ ਬੰਬ ਫਟ ਗਿਆ ਅਤੇ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਧਮਾਕੇ ਸਮੇਂ ਬੱਚੇ ਦੀ ਮਾਂ ਕੁਝ ਦੂਰੀ 'ਤੇ ਮੌਜੂਦ ਸੀ ਜਿਸ ਕਾਰਨ ਉਹ ਧਮਾਕੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੇ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਹ ਬੱਚੇ ਨੂੰ ਪੈਦਲ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੇ ਮੁਤਾਵੇਂਦੀ ਕੈਂਪ ਲੈ ਗਏ।
ਇਹ ਵੀ ਪੜ੍ਹੋ : ਆਮ ਆਦਮੀ ਨੂੰ ਲੱਗ ਸਕਦੈ ਮਹਿੰਗਾਈ ਦਾ ਝਟਕਾ, ਸਰਕਾਰ ਛੇਤੀ ਵਧਾ ਸਕਦੀ ਹੈ ਖੰਡ ਦੀਆਂ ਕੀਮਤਾਂ
ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਦਾ ਕੈਂਪ ਵਿਚ ਸ਼ੁਰੂਆਤੀ ਇਲਾਜ ਕੀਤਾ ਗਿਆ ਅਤੇ ਫਿਰ ਸੀਆਰਪੀਐੱਫ ਦੇ ਜਵਾਨਾਂ ਨੇ ਉਸ ਨੂੰ ਬੀਜਾਪੁਰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਗੰਗਲੂਰ ਅਤੇ ਬੀਜਾਪੁਰ ਦੇ ਵਿਚਕਾਰ ਚੇਰਪਾਲ ਵਿਖੇ ਨਦੀ 'ਤੇ ਬਣੇ ਪੁਲ 'ਤੇ ਪਾਣੀ ਵਹਿ ਰਿਹਾ ਸੀ, ਇਸ ਲਈ ਉਸ ਨੂੰ ਪਾਰ ਕਰਨ 'ਚ ਸਮਾਂ ਲੱਗਾ ਅਤੇ ਲੜਕੇ ਨੂੰ ਸ਼ਾਮ ਕਰੀਬ 6 ਵਜੇ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਬੱਚੇ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਬਸਤਰ ਖੇਤਰ ਦੇ ਅੰਦਰੂਨੀ ਖੇਤਰਾਂ ਵਿਚ ਗਸ਼ਤ ਕਰ ਰਹੇ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਕਸਲੀ ਅਕਸਰ ਸੜਕਾਂ ਦੇ ਕਿਨਾਰਿਆਂ ਅਤੇ ਨਿਰਮਾਣ ਅਧੀਨ ਸੜਕਾਂ ਅਤੇ ਕੱਚੇ ਜੰਗਲੀ ਰਸਤਿਆਂ 'ਤੇ 'ਪ੍ਰੈਸ਼ਰ' ਬੰਬ ਜਾਂ ਬਾਰੂਦੀ ਸੁਰੰਗਾਂ ਵਿਛਾ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਿਹਰੀ ’ਚ ਬੱਦਲ ਫਟਿਆ; ਮਲਬੇ ਹੇਠਾਂ ਦੱਬ ਕੇ ਮਾਂ-ਧੀ ਦੀ ਮੌਤ, 80 ਪਰਿਵਾਰ ਸ਼ਿਫਟ
NEXT STORY