ਕੇਵੜੀਆ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਤੁਸ਼ਟੀਕਰਨ ਦੀ ਰਾਜਨੀਤੀ ਦੇਸ਼ ਦੀ ਵਿਕਾਸ ਯਾਤਰਾ ’ਚ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਕ ਬਹੁਤ ਵੱਡਾ ਸਿਆਸੀ ਵਰਗ ਹੈ, ਜੋ ਹਾਂ-ਪੱਖੀ ਸਿਆਸਤ ਕਰਨ ਦਾ ਕੋਈ ਰਾਹ ਨਹੀਂ ਦੇਖ ਸਕਦਾ ਤੇ ਆਪਣੇ ਸਵਾਰਥ ਲਈ ਦੇਸ਼ ਦੀ ਏਕਤਾ ਨਾਲ ਸਮਝੌਤਾ ਵੀ ਕਰ ਸਕਦਾ ਹੈ। ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਕਈ ਮੋਰਚਿਆਂ ਤੋਂ ਚੁਣੌਤੀਆਂ ਮਿਲਦੀਆਂ ਰਹੀਆਂ ਹਨ ਪਰ ਸੁਰੱਖਿਆ ਦਸਤਿਆਂ ਦੀ ਸਖਤ ਮਿਹਨਤ ਕਾਰਨ ਦੇਸ਼ ਦੇ ਦੁਸ਼ਮਣ ਪਹਿਲਾਂ ਵਾਂਗ ਸਫਲ ਨਹੀਂ ਹੋ ਪਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਦੀ ਦੇ ਅਗਲੇ 25 ਸਾਲ ਭਾਰਤ ਲਈ ਸਭ ਤੋਂ ਮਹੱਤਵਪੂਰਨ ਹਨ ਅਤੇ ਅਸੀਂ ਇਸ ਨੂੰ ਇਕ ਖੁਸ਼ਹਾਲ ਤੇ ਵਿਕਸਿਤ ਦੇਸ਼ ਬਣਾਉਣਾ ਹੈ ਤੇ ਸਰਦਾਰ ਵੱਲਭ ਭਾਈ ਪਟੇਲ ਤੋਂ ਪ੍ਰੇਰਣਾ ਲੈਂਦੇ ਹੋਏ ਇਸ ਟੀਚੇ ਨੂੰ ਹਾਸਲ ਕਰਨਾ ਹੈ।
ਉਨ੍ਹਾਂ ਕਿਹਾ, ‘ਸਾਡੀ ਵਿਕਾਸ ਯਾਤਰਾ ’ਚ ਸਭ ਤੋਂ ਵੱਡੀ ਰੁਕਾਵਟ ਤੁਸ਼ਟੀਕਰਨ ਦੀ ਸਿਆਸਤ ਹੈ। ਤੁਸ਼ਟੀਕਰਨ ਦੀ ਮਾਨਸਿਕਤਾ ਇੰਨੀ ਖਤਰਨਾਕ ਹੈ ਕਿ ਇਹ ਅੱਤਵਾਦੀਆਂ ਨੂੰ ਬਚਾਉਣ ਲਈ ਅਦਾਲਤ ਤੱਕ ਪਹੁੰਚ ਜਾਂਦੀ ਹੈ। ਅਜਿਹੀ ਸੋਚ ਨਾਲ ਕਿਸੇ ਵੀ ਭਾਈਚਾਰੇ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਅਜਿਹੀ ਸੋਚ ਤੋਂ ਸਾਵਧਾਨ ਰਹਿਣਾ ਪਵੇਗਾ, ਜੋ ਹਰ ਪਲ ਦੇਸ਼ ਦੇ ਹਰ ਕੋਨੇ ’ਚ ਏਕਤਾ ਨੂੰ ਖਤਰੇ ’ਚ ਪਾਉਂਦੀ ਹੋਵੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਸਾਹਿਬ ਸਾਡੇ ਸਾਰਿਆਂ ਤੋਂ ਇਹੀ ਉਮੀਦ ਕਰਦੇ ਹਨ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਕਈ ਮੋਰਚਿਆਂ ਤੋਂ ਚੁਣੌਤੀਆਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਅਜੇ ਵੀ ਉਸ ਦੌਰ ਨੂੰ ਨਹੀਂ ਭੁੱਲੇ ਹਨ, ਜਦ ਉਹ ਭੀੜਭਾੜ ਵਾਲੇ ਬਾਜ਼ਾਰਾਂ, ਜਨਤਕ ਸਥਾਨਾਂ ਅਤੇ ਆਰਥਿਕ ਗਤੀਵਿਧੀਆਂ ਵਾਲੇ ਸਥਾਨਾਂ ’ਤੇ ਜਾਂਦੇ ਸਮੇਂ ਡਰਦੇ ਸਨ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦੇ ਵਿਕਾਸ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ। ਲੋਕਾਂ ਨੇ ਬੰਬ ਧਮਾਕਿਆਂ ਨਾਲ ਹੋਈ ਤਬਾਹੀ ਅਤੇ ਜਾਂਚ ਦੇ ਨਾਂ ’ਤੇ ਤਤਕਾਲੀ ਸਰਕਾਰ ਦੀ ਸੁਸਤੀ ਵੀ ਦੇਖੀ ਹੈ। ਮੋਦੀ ਨੇ ਕਿਹਾ ਕਿ ਅਗਲੇ ਕੁਝ ਸਾਲਾਂ ’ਚ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਜਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ 13.5 ਕਰੋੜ ਤੋਂ ਵੱਧ ਲੋਕ ਗਰੀਬੀ ’ਚੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਭਰੋਸਾ ਹੈ ਕਿ ਅਸੀਂ ਦੇਸ਼ ’ਚੋਂ ਗਰੀਬੀ ਹਟਾ ਸਕਦੇ ਹਾਂ ਅਤੇ ਇਸ ਦਿਸ਼ਾ ’ਚ ਲਗਾਤਾਰ ਅੱਗੇ ਕੰਮ ਕਰਾਂਗੇ।
ਮੋਦੀ ਨੇ ਗੁਜਰਾਤ ਦੀ ਪਹਿਲੀ ਹੈਰੀਟੇਜ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਗੁਜਰਾਤ ਦੀ ਪਹਿਲੀ ਹੈਰੀਟੇਜ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 3 ਕੋਚਾਂ ਵਾਲੀ ਇਸ ਟ੍ਰੇਨ ਨੂੰ ਇਕ ਇਲੈਕਟ੍ਰਿਕ ਇੰਜਣ ਰਾਹੀਂ ਚਲਾਇਆ ਜਾਵੇਗਾ ਅਤੇ ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਭਾਫ ਵਾਲੇ ਇੰਜਣ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਵਾਂਗ ਹੀ ਤਜਰਬਾ ਹੋਵੇ, ਜਿਵੇਂ ਕਿ ਸ਼ੁਰੂਆਤੀ ਦਿਨਾਂ ’ਚ ਧੂੰਆਂ ਉਡਾਉਂਦੀਆਂ ਅਤੇ ਸੀਟੀ ਵਜਾਉਂਦੀਆਂ ਟ੍ਰੇਨਾਂ ’ਚ ਲੋਕ ਅਨੁਭਵ ਕਰਦੇ ਸਨ। ਇਹ ਟ੍ਰੇਨ ਏਕਤਾ ਨਗਰ ਤੋਂ ਅਹਿਮਦਾਬਾਦ ਵਿਚਾਲੇ ਚੱਲੇਗੀ ਅਤੇ ਇਸ ਨਾਲ ਸੈਲਾਨੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਯਾਦਗਾਰ ਸਟੈਚੂ ਆਫ ਯੂਨਿਟੀ ਤੱਕ ਆਉਣ-ਜਾਣ ’ਚ ਸਹੂਲਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਵਾਚੌਥ ਦਾ ਸਾਮਾਨ ਖਰੀਦਣ ਆਇਆ ਸੀ ਜੋੜਾ, ਹਾਦਸੇ 'ਚ ਪਤਨੀ ਦੀ ਮੌਤ
NEXT STORY