ਦੇਹਰਾਦੂਨ-ਉਤਰਾਖੰਡ ਦੇ ਪ੍ਰਸਿੱਧ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ 4.30 ਵਜੇ ਪੂਰੇ ਵਿਧੀ-ਵਿਧਾਨ ਨਾਲ ਖੋਲ ਦਿੱਤੇ ਗਏ। ਇਸ ਵਾਰ ਬੇਹੱਦ ਸਾਦਗੀ ਨਾਲ ਕਿਵਾੜ ਖੋਲ੍ਹੇ ਗਏ। ਕਿਵਾੜ ਖੁੱਲਣ ਸਮੇਂ ਮੁੱਖ ਪੁਜਾਰੀ ਰਾਵਲ, ਧਰਮਧਿਕਾਰੀ ਭੂਵਨ ਚੰਦਰ ਊਨੀਆਲ, ਰਾਜਗੁਰੂ ਸਮੇਤ ਸਿਰਫ 28 ਲੋਕ ਹੀ ਸ਼ਾਮਲ ਹੋਏ ਸਕੇ। ਇਸ ਦੌਰਾਨ ਮਾਸਕ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਗਿਆ। ਇਸ ਤੋਂ ਪਹਿਲਾਂ ਪੂਰੇ ਮੰਦਰ ਦੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਗਿਆ। ਭਗਵਾਨ ਵਿਸ਼ਣੂ ਨੂੰ ਸਮਰਪਿਤ ਇਸ ਧਾਮ ਦੇ ਖੁੱਲਣ ਤੋਂ ਬਾਅਦ ਮਨੁੱਖੀ ਰੋਗ ਮੁਕਤੀ, ਅਰੋਗਤਾ ਅਤੇ ਵਿਸ਼ਵ ਕਲਿਆਣ ਦੀ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਗਵਾਨ ਬਦਰਵਿਸ਼ਾਲ ਦੀ ਪਹਿਲੀ ਪੂਜਾ ਮਨੁੱਖੀ ਕਲਿਆਣ ਤਹਿਤ ਸਪੰਨ ਕੀਤੀ ਗਈ। ਮੰਦਰ ਨੂੰ 10 ਕੁਇੰਟਲ ਗੇਦੇ ਦੇ ਫੁੱਲਾਂ ਨਾਲ ਸਜਾਇਆ ਗਿਆ ।
ਦੱਸਣਯੋਗ ਹੈ ਕਿ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦਾ ਪ੍ਰਭਾਵ ਉਤਰਾਖੰਡ ਦੇ ਚਾਰ ਧਾਮਾਂ 'ਤੇ ਵੀ ਪਿਆ ਹੈ। ਬਦਰੀਨਾਥ ਦੇ ਕਿਵਾੜ ਖੋਲ ਦਿੱਤੇ ਗਏ ਹਨ ਪਰ ਆਸ਼ਰਮ, ਦੁਕਾਨਾਂ, ਛੋਟੇ-ਵੱਡੇ ਹੋਟਲ, ਰੈਸੋਰੈਟ ਅਤੇ ਢਾਂਬੇ ਬੰਦ ਹਨ। ਬਦਰੀਨਾਥ ਧਾਮ ਦੇ ਕਿਵਾੜ ਖੋਲੇ ਜਾਣ ਦੀ ਤਾਰੀਕ ਵੀ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ 15 ਦਿਨ ਅੱਗੇ ਵਧਾਈ ਗਈ ਸੀ। ਪਹਿਲਾ ਕਿਵਾੜ 30 ਅਪ੍ਰੈਲ ਨੂੰ ਖੋਲੇ ਜਾਣੇ ਸੀ।
ਇਹ ਵੀ ਦੱਸਿਆ ਜਾਂਦਾ ਹੈ ਕਿ ਉਤਰਾਖੰਡ ਦੇ ਹੋਰ 3 ਧਾਮ ਪਹਿਲਾਂ ਹੀ ਖੋਲੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਕੇਦਾਰਨਾਥ ਧਾਮ ਦੇ ਕਿਵਾੜ ਖੋਲੇ ਗਏ। ਸ਼੍ਰੀ ਗੰਗੋਤਰੀ-ਯਮੁਨੋਤਰੀ ਧਾਮ ਦੇ ਕਿਵਾੜ 26 ਅਪ੍ਰੈਲ ਨੂੰ ਖੁੱਲੇ ਗਏ ਹਨ। ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਬਦਰੀਨਾਥ ਧਾਮ ਦੇ ਕਿਵਾੜ ਖੁੱਲਣ 'ਤੇ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਵਧਾਈਆਂ ਦਿੱਤੀਆਂ।
ਕੁਆਰੰਟੀਨ ਸੈਂਟਰ ਤੋਂ ਦੌੜ ਕੇ ਆਏ ਪਤੀ ਨੇ ਪਤਨੀ ਦਾ ਹੱਥ ਵੱਢਿਆ
NEXT STORY