ਦੇਹਰਾਦੂਨ (ਬਿਊਰੋ)- ਮੁੱਖ ਮੰਤਰੀ ਦੀ ਐਡੀਸ਼ਨਲ ਮੁੱਖ ਸਕੱਤਰ ਰਾਧਾ ਰਤੂੜੀ ਨੇ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਚਾਰਧਾਮ ਯਾਤਰਾ ਨੂੰ ਲੈ ਕੇ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਹੋਰ ਵੀ ਸੌਖਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸ਼ੁੱਕਰਵਾਰ ਨੂੰ ਸਕੱਤਰੇਤ ਵਿਚ ਸੰਬੰਧਤ ਵਿਭਾਗ ਦੇ ਅਫਸਰਾਂ ਅਤੇ ਚਾਰਧਾਮ ਯਾਤਰਾ ਨਾਲ ਜੁੜੇ ਹੋਟਲ ਕਾਰੋਬਾਰੀਆਂ, ਤੀਰਥ ਪੁਰੋਹਿਤ ਸਮਾਜ ਅਤੇ ਟੂਰ ਆਪ੍ਰੇਟਰਸ ਆਦਿ ਦੇ ਨਾਲ ਉਨ੍ਹਾਂ ਬੈਠਕ ਕੀਤੀ।
ਪਿਛਲੇ ਸਾਲ ਚਾਰਧਾਮ ਯਾਤਰਾ ਵਿਚ ਜਿੰਨੀ ਗਿਣਤੀ ਵਿਚ ਸ਼ਰਧਾਲੂ ਪੁੱਜੇ ਸਨ, ਇਸ ਵਾਰ ਉਸ ਨਾਲੋਂ ਵੱਧ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਰਜਿਸਟਰੇਸ਼ਨ ਪ੍ਰਕਿਰਿਆ ਦੀ ਜਾਣਕਾਰੀ ਲਈ। ਅਜੇ ਚਾਰ ਮਾਧਿਅਮਾਂ ਵੈੱਬਸਾਈਟ, ਟੋਲ ਫ੍ਰੀ ਨੰਬਰ, ਵ੍ਹਟਸਐਪ ਨੰਬਰ ਅਤੇ ਪੋਰਟਲ ਰਾਹੀਂ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਇਸ ’ਤੇ ਰਾਧਾ ਰਤੂੜੀ ਨੇ ਕਿਹਾ ਕਿ ਸੰਭਵ ਹੋਵੇ ਤਾਂ ਟੋਲ ਫ੍ਰੀ ਨੰਬਰ ਅਤੇ ਵੈੱਬਸਾਈਟ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਜ਼ਰੂਰੀ ਦਸਤਾਵੇਜ਼ਾਂ ਨੂੰ ਵੀ ਘੱਟ ਕਰਨ ਦੇ ਸੁਝਾਅ ਦਿੱਤੇ। ਬੈਠਕ ਵਿਚ ਸਕੱਤਰ ਸੈਰ-ਸਪਾਟਾ ਸਚਿਨ ਕੁਰਵੇ ਨੇ ਕਿਹਾ ਕਿ ਚਾਰਧਾਮ ਯਾਤਰੀਆਂ ਨੂੰ ਰਜਿਸਟਰੇਸ਼ਨ ਲਈ 65 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉੱਥੇ ਹੁਣ ਤੱਕ ਚਾਰਧਾਮ ਯਾਤਰਾ ਲਈ 2 ਲੱਖ ਤੋਂ ਵੱਧ ਸ਼ਰਧਾਲੂ ਆਪਣਾ ਰਜਿਸਟਰੇਸ਼ਨ ਕਰਵਾ ਚੁੱਕੇ ਹਨ।
‘ਵਿਕਾਊ’ ਲੋਕਾਂ ਕਾਰਨ ਡਿੱਗੀ ਕਾਂਗਰਸ ਸਰਕਾਰ, ਹੁਣ ਅਜਿਹਾ ਨਹੀਂ ਹੋਵੇਗਾ : ਦਿਗਵਿਜੇ
NEXT STORY