ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਗੌਤਮਬੁੱਧਨਗਰ ਜ਼ਿਲ੍ਹੇ ਦੇ ਛੋਲਸ ਪਿੰਡ 'ਚ ਸ਼ਨੀਵਾਰ ਨੂੰ ਤੇਜ਼ ਮੀਂਹ ਕਾਰਨ ਇਕ ਮਕਾਨ ਡਿੱਗ ਗਿਆ। ਮਕਾਨ ਦੇ ਮਲਬੇ 'ਚ ਇਕ ਹੀ ਪਰਿਵਾਰ ਦੇ 7 ਲੋਕ ਦੱਬ ਗਏ। ਨੇੜੇ-ਤੇੜੇ ਦੇ ਲੋਕਾਂ ਨੇ ਕਾਫ਼ੀ ਕੋਸ਼ਿਸ਼ ਤੋਂ ਬਾਅਦ ਸਾਰੇ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। ਮਲਬੇ ਹੇਠ ਦੱਬੇ 4 ਲੋਕਾਂ ਦੀ ਹਾਲਤ ਗੰਭੀਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਛੋਲਸ ਪਿੰਡ ਦੇ ਸੈਫ ਅਲੀ ਦੇ ਮਕਾਨ ਦੀ ਛੱਤ ਤੇਜ਼ ਮੀਂਹ ਕਾਰਨ ਸ਼ਨੀਵਾਰ ਨੂੰ ਡਿੱਗ ਗਈ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਨਾਲ ਸੈਫ ਅਲੀ (34), ਸ਼ਕੀਲਾ (50), ਅਲੀ ਖਾਨ (2), ਸੋਹਨ (4), ਸ਼ਾਹਿਦ (34), ਸ਼ਾਨ (8) ਅਤੇ ਤੈਮੂਰ (3) ਮਲਬੇ 'ਚ ਦੱਬ ਗਏ। ਉਨ੍ਹਾਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਹ ਕੰਬਾਊ ਘਟਨਾ: ਮਾਂ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ਼ ਹੋਈ 7 ਸਾਲਾ ਬੱਚੇ ਦੀ ਮੌਤ
NEXT STORY