ਨਵੀਂ ਦਿੱਲੀ- ਭਾਰਤੀ ਸਮੁੰਦਰੀ ਫ਼ੌਜ ਦੀ ਤਾਕਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਆਧੁਨਿਕ ਅਤੇ ਬਹੁਤ ਸ਼ਕਤੀਸ਼ਾਲੀ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਨੂੰ ਭਾਰਤੀ ਸਮੁੰਦਰੀ ਫ਼ੌਜ ਵਿਚ ਸ਼ਾਮਲ ਕੀਤਾ ਗਿਆ ਹੈ, ਜੋ ਭਾਰਤੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਹਨ। ਇਸ ਦੇ ਨਾਲ ਹੀ ਪਿਛਲੇ ਸਮੇਂ ਵਿਚ ਜਿੰਨੇ ਵੀ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਹ ਸਾਰੇ ‘ਮੇਕ ਇਨ ਇੰਡੀਆ’ ਤਹਿਤ ਬਣਾਏ ਗਏ ਹਨ। ਆਉਣ ਵਾਲੇ ਦਿਨਾਂ ’ਚ ਹੋਰ ਵੀ ਆਧੁਨਿਕ ਅਤੇ ਸ਼ਕਤੀਸ਼ਾਲੀ ਹਥਿਆਰ ਭਾਰਤੀ ਸਮੁੰਦਰੀ ਫ਼ੌਜ ’ਚ ਸ਼ਾਮਲ ਹੋਣਗੇ। ਜਲਦੀ ਹੀ ਭਾਰਤੀ ਸਮੁੰਦਰੀ ਫ਼ੌਜ ਨੂੰ ਇਕ ਖ਼ੁਦਮੁਖਤਿਆਰ ਹਥਿਆਰਬੰਦ ਕਿਸ਼ਤੀ ਮਿਲਣ ਵਾਲੀ ਹੈ।

ਭਾਰਤੀ ਸਮੁੰਦਰੀ ਫ਼ੌਜ ਨੇ ਸਾਗਰ ਡਿਫੈਂਸ ਇੰਜਨੀਅਰਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਸਮਝੌਤਾ ਕੀਤਾ ਹੈ। ਘਰੇਲੂ ਕੰਪਨੀਆਂ ਵਲੋਂ ਵਿਸ਼ੇਸ਼ ਰੱਖਿਆ ਤਕਨੀਕਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਹ ਇਕ ਪਹਿਲਕਦਮੀ ਹੈ। ਇਸ ਪਹਿਲਕਦਮੀ ਤਹਿਤ ਭਾਰਤੀ ਸਮੁੰਦਰੀ ਫੌਜ ਲਈ 75 ਸਵਦੇਸ਼ੀ ਤਕਨਾਲੋਜੀਆਂ ਨੂੰ ਵਿਕਸਿਤ ਕੀਤਾ ਜਾਣਾ ਹੈ। ਅਜਿਹੇ ਵਿਚ ਭਾਰਤੀ ਸਮੁੰਦਰੀ ਫ਼ੌਜ ਆਪਣੀ ਤਾਕਤ 'ਚ ਹੋਰ ਇਜ਼ਾਫਾ ਕਰਨ ਲਈ ਜਨਵਰੀ ਦੇ ਅਖ਼ੀਰ ਤੱਕ 100ਵੇਂ ਸਮਝੌਤੇ 'ਤੇ ਦਸਤਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਭਾਰਤੀ ਸਮੁੰਦਰੀ ਫ਼ੌਜ ਨੂੰ ਉਮੀਦ ਹੈ ਕਿ ਹਥਿਆਰਬੰਦ ਖ਼ੁਦਮੁਖਤਿਆਰ ਮਨੁੱਖ ਰਹਿਤ ਕਿਸ਼ਤੀ ਦੇ ਨਿਰਮਾਣ ਮਗਰੋਂ 12 ਪ੍ਰਣਾਲੀਆਂ ਲਈ ਇਕ ਆਦੇਸ਼ ਦਿੱਤਾ ਜਾਵੇਗਾ। ਤੇਜ਼ ਰਫ਼ਤਾਰ ਇੰਟਰਡਿਕਸ਼ਨ, ਨਿਗਰਾਨੀ, ਕਾਂਸਟੇਬਲਰੀ ਆਪਰੇਸ਼ਨ, C4ISR, ਅਤੇ ਘੱਟ-ਤੀਬਰਤਾ ਵਾਲੇ ਸਮੁੰਦਰੀ ਆਪਰੇਸ਼ਨ ਸ਼ਾਮਲ ਹਨ।ਕੰਪਨੀ ਭਾਰਤ ਦੀਆਂ ਸਮੁੰਦਰੀ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੀ ਹੈ।
ਧੁੰਦ ਕਾਰਨ ਐਕਸਪ੍ਰੈੱਸ ਵੇਅ 'ਤੇ ਸਲੀਪਰ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇਕ ਬੱਚੇ ਸਮੇਤ 3 ਦੀ ਮੌਤ
NEXT STORY