ਨਵੀਂ ਦਿੱਲੀ/ਵਾਸ਼ਿੰਗਟਨ - ਕਈ ਲੋਕਾਂ ਲਈ ਘੁੰਮਣ ਤੋਂ ਜ਼ਿਆਦਾ ਰੋਮਾਂਚਕਾਰੀ ਕੁਝ ਵੀ ਨਹੀਂ ਹੈ। ਘੁੰਮਣ ਨਾਲ ਜਿਥੇ ਮਨ ਹਲਕਾ ਹੁੰਦਾ ਹੈ ਉਥੇ ਰੂਟੀਨ ਕੰਮ ਕਰ ਥੱਕ ਚੁੱਕੇ ਮਨ 'ਚ ਇਕ ਨਵਾਂ ਸਪਾਰਕ ਅਤੇ ਤਾਜ਼ਗੀ ਆਉਂਦੀ ਹੈ। ਘੁੰਮਣ ਤੋਂ ਬਾਅਦ ਅਸੀਂ ਕੰਮ 'ਤੇ ਜ਼ਿਆਦਾ ਫੋਕਸ ਕਰ ਪਾਉਂਦੇ ਹਾਂ। ਕਈ ਵਾਰ ਤਾਂ ਲੋਕ ਅਜਿਹੇ ਵੀ ਹੁੰਦੇ ਹਨ ਜੋ ਪੈਸੇ ਇਕੱਠਾ ਕਰਨ ਤੋਂ ਬਾਅਦ ਨੌਕਰੀ ਛੱਡ ਦਿੰਦੇ ਹਨ ਅਤੇ ਦੁਨੀਆ ਦੀ ਸੈਰ ਕਰਨ ਲਈ ਨਿਕਲ ਪੈਂਦੇ ਹਨ। ਘੁੰਮਣ ਦੌਰਾਨ ਜੇਕਰ ਤੁਸੀਂ ਵੱਖਰਾ ਅਨੁਭਵ ਕਰਨਾ ਚਾਹੁੰਦੇ ਹੋ ਤਾਂ ਆਓ ਤੁਹਾਨੂੰ ਅੱਜ ਅਸੀਂ ਦੱਸਦੇ ਹਾਂ ਕੁਝ ਅਜਿਹੇ ਦੇਸ਼ਾਂ ਬਾਰੇ 'ਚ ਜਿਥੇ ਕਈ ਦਿਨਾਂ ਤੱਕ ਰਾਤ ਨਹੀਂ ਹੁੰਦੀ ਹੈ।
1. ਨਾਰਵੇ
ਇੰਡੀਆ ਟੂਡੇ ਮੁਤਾਬਕ, ਨਾਰਵੇ ਦੇ ਸਥਾਨਕ ਨਿਵਾਸੀ ਇਸ ਨੂੰ ਮੱਧ ਰਾਤ ਦਾ ਦੇਸ਼ ਵੀ ਆਖਦੇ ਹਨ। ਨਾਰਵੇ ਆਰਕਟਿਕ ਸਰਕਲ ਪੈਣ ਵਾਲਾ ਦੇਸ਼ ਹੈ। ਇਸ ਦੇਸ਼ 'ਚ ਮਈ ਤੋਂ ਲੈ ਕੇ ਜੁਲਾਈ ਵਿਚਾਲੇ ਲਗਭਗ 76 ਦਿਨਾਂ ਤੱਕ ਲਗਾਤਾਰ ਸੂਰਜ ਦੀ ਰੌਸ਼ਨੀ ਰਹਿੰਦੀ ਹੈ।

2. ਸਵੀਡਨ
ਇਸ ਤੋਂ ਇਲਾਵਾ ਸਵੀਡਨ, ਨਾਰਵੇ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਇਹ ਸਵੀਡਨ ਅਤੇ ਨਾਰਵੇ ਵਿਚਾਲੇ ਹੈ। ਸਵੀਡਨ ਇਕ ਅਜਿਹਾ ਦੇਸ਼ ਹੈ ਜਿਸ 'ਚ ਲਗਾਤਾਰ ਸੂਰਜ 100 ਦਿਨਾਂ ਤੱਕ ਚਮਕਦਾ ਰਹਿੰਦਾ ਹੈ ਮਤਲਬ ਇਹ ਕਿ 100 ਜਿਨਾਂ ਤੱਕ ਸੂਰਜ ਡੁੱਬਦਾ (ਅਸਤ) ਨਹੀਂ। ਦੱਸ ਦਈਏ ਕਿ ਇਥੇ ਮਈ ਤੋਂ ਲੈ ਕੇ ਅਗਸਤ ਮਹੀਨੇ ਤੱਕ ਲਗਾਤਾਰ ਸੂਰਤ ਡੁੱਬਦਾ ਨਹੀਂ ਹੈ।

3. ਅਲਾਸਕਾ
ਅਲਾਸਕਾ ਦੇ ਗਲੇਸ਼ੀਅਰ ਕਿਸੇ ਵੀ ਕੁਦਰਤੀ ਪ੍ਰੇਮੀ ਨੂੰ ਆਪਣੀ ਵੱਲ ਆਕਰਸ਼ਿਤ ਕਰ ਸਕਦਾ ਹੈ। ਅਲਾਸਕਾ, ਅਮਰੀਕਾ ਦਾ ਇਕ ਸੂਬਾ ਹੈ ਜਿਥੇ ਬਰਫ ਦੀ ਚਾਂਦਰ ਹਮੇਸ਼ਾ ਵਿਛੀ ਰਹਿੰਦੀ ਹੈ। ਇਥੇ ਮਈ ਮਹੀਨੇ ਤੋਂ ਲੈ ਕੇ ਜੁਲਾਈ ਵਿਚਾਲੇ ਸੂਰਜ ਅਸਤ ਨਹੀਂ ਹੁੰਦਾ ਹੈ।

4. ਫਿਨਲੈਂਡ
ਫਿਨਲੈਂਡ ਦੀਆਂ ਖੂਬਸੂਰਤ ਝੀਲਾਂ ਕਿਸੇ ਵੀ ਸੈਲਾਨੀ ਦਾ ਦਿਲ ਚੋਰੀ ਕਰ ਸਕਦੀਆਂ ਹਨ। ਫਿਨਲੈਂਡ 'ਚ ਗਰਮੀ ਦੇ ਮੌਸਮ 'ਚ ਲਗਾਤਾਰ 73 ਦਿਨਾਂ ਤੱਕ ਸੂਰਜ ਅਸਤ ਨਹੀਂ ਹੁੰਦਾ ਹੈ।

5. ਆਈਸਲੈਂਡ
ਇਸ ਤੋਂ ਇਲਾਵਾ ਆਈਸਲੈਂਡ ਵੀ ਇਕ ਅਜਿਹਾ ਦੇਸ਼ ਹੈ ਜਿਥੇ 10 ਮਈ ਤੋਂ ਲੈ ਕੇ ਜੁਲਾਈ ਮਹੀਨੇ ਤੱਕ ਸੂਰਤ ਅਸਤ ਨਹੀਂ ਹੁੰਦਾ। ਇਹ ਯੂਰਪ ਦਾ ਦੂਜਾ ਵੱਡਾ ਟਾਪੂ ਹੈ। ਇਥੇ ਤੁਸੀਂ ਰਾਤ 'ਚ ਵੀ ਦਿਨ ਦੇ ਨਜ਼ਾਰੇ ਲੈ ਸਕਦੇ ਹੋ।

ਸੰਸਦ ਹਮਲੇ ਦੇ ਦੋਸ਼ੀ DU ਕੇ ਸਾਬਕਾ ਪ੍ਰੋਫੈਸਰ ਗਿਲਾਨੀ ਦੀ ਮੌਤ
NEXT STORY