ਨਵੀਂ ਦਿੱਲੀ (ਪ.ਸ.)- ਕੋਰੋਨਾ ਲਾਕ ਡਾਊ ਦੌਰਾਨ ਇਕ ਮਹੀਨੇ ਵਿਚ ਸੁਪਰੀਮ ਕੋਰਟ ਨੇ ਵੀਡੀਓ ਕਾਨਫਰਾਂਸਿੰਗ ਰਾਹੀਂ 593 ਮਾਮਲਿਆਂ ਦੀ ਸੁਣਵਾਈ ਕੀਤੀ ਅਤੇ ਉਨ੍ਹਾਂ ਵਿਚੋਂ 215 ਵਿਚ ਫੈਸਲਾ ਵੀ ਸੁਣਾਇਆ। ਸੁਪਰੀਮ ਕੋਰਟ ਨੇ ਕੋਵਿਡ-19 ਇਨਫੈਕਸ਼ਨ ਦੇ ਮੱਦੇਨਜ਼ਰ 23 ਮਾਰਚ ਨੂੰ ਹੀ ਪਟੀਸ਼ਨਕਰਤਾ ਅਤੇ ਵਕੀਲਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਪਰ ਆਨਲਾਈਨ ਰਾਹੀਂ ਮਾਮਲਿਆਂ ਦੀ ਸੁਣਵਾਈ ਦਾ ਨਵਾਂ ਰਸਤਾ ਖੋਲ੍ਹਿਆ। ਹਾਲਾਂਕਿ ਇਸ ਦੌਰਾਨ ਉਸ ਨੇ ਆਪਣੀ ਪੂਰਨ ਸਮਰੱਥਾ ਦੇ ਨਾਲ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ। ਆਮ ਦਿਨਾਂ ਵਿਚ ਚੋਟੀ ਦੀ ਅਦਾਲਤ ਇਕ ਮਹੀਨੇ ਵਿਚ ਔਸਤਨ ਤਕਰੀਬਨ 3500 ਮਾਮਲਿਆਂ ਦਾ ਨਿਪਟਾਰਾ ਕਰਦੀ ਹੈ। ਬੰਦ ਦੌਰਾਨ ਅਦਾਲਤ ਦੀਆਂ ਦੋ ਤੋਂ ਤਿੰਨ ਬੈਂਚਾਂ ਹੀ ਅਤਿ-ਜ਼ਰੂਰੀ ਮਾਮਲਿਆਂ ਦੀ ਸੁਣਵਾਈ ਕਰ ਰਹੀਆਂ ਹਨ, ਜਦੋਂ ਕਿ ਆਮ ਦਿਨਾਂ ਵਿਚ ਅਦਾਲਤ ਦੀ 16 ਬੈਂਚਾਂ ਸੁਣਵਾਈ ਕਰਦੀਆਂ ਹਨ।
ਰਾਮਾਇਣ ਤੇ ਮਹਾਭਾਰਤ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਦਾ ਮੁੜ ਪ੍ਰਸਾਰਣ ਹੋਵੇਗਾ
NEXT STORY