ਇੰਦੌਰ : ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ਸ਼ਹਿਰ ਦੇ ਇੱਕ ਸਰਕਾਰੀ ਗਰਲਜ਼ ਸਕੂਲ ਵਿੱਚ ਵਿਦਿਆਰਥਣਾਂ ਨਾਲ ਸ਼ਰਮਨਾਕ ਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣਾਂ ਕੋਲ ਮੋਬਾਈਲ ਫੋਨ ਮਿਲਣ 'ਤੇ ਅਧਿਆਪਕ ਨੇ ਵਿਦਿਆਰਥਣਾਂ ਦੇ ਕੱਪੜੇ ਲਾਹ ਕੇ ਚੈੱਕਿੰਗ ਕੀਤੀ। ਇਸ ਦੀ ਜਾਣਕਾਰੀ ਜਿਵੇਂ ਹੀ ਮਾਪਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਸਕੂਲ ਵਿੱਚ ਆ ਕੇ ਹੰਗਾਮਾ ਕਰ ਦਿੱਤਾ।
ਦਰਅਸਲ ਇੰਦੌਰ ਦੇ ਮਲਹਾਰਗੰਜ ਥਾਣਾ ਖੇਤਰ 'ਚ ਸਥਿਤ ਸਰਕਾਰੀ ਸ਼ਾਰਦਾ ਗਰਲਜ਼ ਹਾਇਰ ਸਕੂਲ 'ਚ 6ਵੀਂ ਅਤੇ 7ਵੀਂ ਜਮਾਤ ਦੀ ਵਿਦਿਆਰਥਣ ਕੋਲੋਂ ਮੋਬਾਇਲ ਫੋਨ ਮਿਲਣ ਤੋਂ ਬਾਅਦ ਅਧਿਆਪਕਾ ਨੇ ਸਕੂਲ 'ਚ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਰੇਕ ਵਿਦਿਆਰਥਣ ਨੂੰ ਸਕੂਲ ਦੇ ਵਾਸ਼ਰੂਮ ਵਿੱਚ ਲਿਜਾ ਕੇ, ਉਸਦੇ ਕੱਪੜੇ ਉਤਰਵਾਏ ਗਏ, ਉਨ੍ਹਾਂ ਦੀ ਜਾਂਚ ਕੀਤੀ ਗਈ। ਵਿਦਿਆਰਥਣਾਂ ਨੇ ਘਰ ਜਾ ਕੇ ਸਾਰੀ ਘਟਨਾ ਮਾਪਿਆਂ ਨੂੰ ਦੱਸੀ।
ਇਸ ਤੋਂ ਬਾਅਦ ਅਗਲੇ ਦਿਨ ਮਾਪੇ ਵੱਡੀ ਗਿਣਤੀ ਵਿੱਚ ਸਕੂਲ ਵਿੱਚ ਪ੍ਰਦਰਸ਼ਨ ਕਰਨ ਲਈ ਪਹੁੰਚ ਗਏ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਅੰਦਰ ਇਸ ਤਰ੍ਹਾਂ ਦੀ ਚੈਕਿੰਗ ਕਰਨਾ ਗਲਤ ਹੈ। ਜੇਕਰ ਬੱਚਿਆਂ ਦੇ ਕਬਜ਼ੇ 'ਚੋਂ ਮੋਬਾਈਲ ਫੋਨ ਮਿਲੇ ਹਨ ਤਾਂ ਹਰ ਬੱਚੇ ਦੇ ਸਕੂਲ ਵਿੱਚ ਕੱਪੜੇ ਲੁਹਾ ਕੇ ਚੈੱਕ ਕਰਨ ਦੀ ਬਜਾਏ ਇਸ ਦੀ ਸ਼ਿਕਾਇਤ ਮਾਪਿਆਂ ਨੂੰ ਕਰਨੀ ਚਾਹੀਦੀ ਸੀ। ਸਕੂਲ ਦੇ ਪ੍ਰਿੰਸੀਪਲ ਨੇ ਮਾਮਲੇ ਦੀ ਜਾਂਚ ਦੀ ਗੱਲ ਕਰਨ ਦਾ ਕਹਿ ਕੇ ਪੂਰੇ ਮਾਮਲੇ ਤੋਂ ਟਾਲਾ ਵੱਟ ਲਿਆ ਹੈ। ਮਾਪਿਆਂ ਨੇ ਪੂਰੇ ਮਾਮਲੇ ਦੀ ਜਾਂਚ ਲਈ ਮਲਹਾਰਗੰਜ ਥਾਣੇ ਦੇ ਥਾਣਾ ਇੰਚਾਰਜ ਨੂੰ ਅਰਜ਼ੀ ਦਿੱਤੀ ਹੈ। ਹੁਣ ਪੁਲਸ ਇਸ ਪੂਰੇ ਮਾਮਲੇ ਵਿੱਚ ਸਕੂਲ ਅਧਿਆਪਕਾਂ ਤੋਂ ਪੁੱਛਗਿੱਛ ਕਰੇਗੀ।
ਲਾਹੌਲ-ਸਪੀਤੀ ਬੱਦਲ ਫਟਣ ਕਾਰਨ ਮਚੀ ਤਬਾਹੀ, ਨੁਕਸਾਨੇ ਗਏ ਦੋ ਪੁਲ
NEXT STORY