ਲਖਨਊ (ਭਾਸ਼ਾ) - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੁਪਰੀਮ ਕੋਰਟ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ (ਐੱਸਸੀ-ਐੱਸਟੀ) ਲਈ ਰਾਖਵੇਂਕਰਨ ਵਿੱਚ ਉਪ-ਸ਼੍ਰੇਣੀਕਰਣ ਦੇ ਮਾਮਲੇ ਵਿੱਚ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ 'ਤੇ ਚੁੱਪੀ ਧਾਰਨ ਦਾ ਦੋਸ਼ ਲਗਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਸੋਚ ਰਾਖਵੇਂਕਰਨ ਵਿਰੋਧੀ ਹੈ। ਮਾਇਆਵਤੀ ਦਾ ਇਹ ਬਿਆਨ ਸਪਾ ਮੁਖੀ ਅਖਿਲੇਸ਼ ਯਾਦਵ ਵੱਲੋਂ ਉਨ੍ਹਾਂ (ਮਾਇਆਵਤੀ) 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਦੀ 'ਇਤਰਾਜ਼ਯੋਗ ਟਿੱਪਣੀ' 'ਤੇ ਪ੍ਰਤੀਕਿਰਿਆ ਦੇਣ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼
ਮਾਇਆਵਤੀ ਖ਼ਿਲਾਫ਼ ਭਾਜਪਾ ਵਿਧਾਇਕ ਦੀ "ਇਤਰਾਜ਼ਯੋਗ ਟਿੱਪਣੀ" 'ਤੇ ਨਾਰਾਜ਼ਗੀ ਜ਼ਾਹਰ ਕਰਦੇ ਯਾਦਵ ਨੇ ਸ਼ੁੱਕਰਵਾਰ ਦੀ ਦੇਰ ਰਾਤ ਸੋਸ਼ਲ ਮੀਡੀਆ ਐਕਸ 'ਤੇ ਕਿਹਾ ਕਿ ਜਨਤਕ ਤੌਰ 'ਤੇ ਦਿੱਤੇ ਗਏ ਇਸ ਬਿਆਨ ਲਈ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਹੋਣਾ ਚਾਹੀਦਾ ਹੈ। ਬਸਪਾ ਮੁਖੀ ਨੇ ਐਕਸ 'ਤੇ ਆਪਣੀ ਇੱਕ ਪੋਸਟ ਵਿੱਚ ਕਿਹਾ, 'ਸਪਾ ਅਤੇ ਕਾਂਗਰਸ ਆਦਿ ਇਹ (ਦਲ) SC/ST ਰਿਜ਼ਰਵੇਸ਼ਨ ਦੇ ਸਮਰਥਨ ਵਿੱਚ ਤਾਂ ਆਪਣੇ ਸੁਆਰਥ ਅਤੇ ਮਜ਼ਬੂਰੀ ਕਾਰਨ ਬੋਲਦੇ ਹਨ ਪਰ SC/ST ਰਿਜ਼ਰਵੇਸ਼ਨ ਦੇ ਵਰਗੀਕਰਨ ਅਤੇ 'ਕ੍ਰੀਮੀ ਲੇਅਰ' ਨੂੰ ਲੈ ਕੇ ਸੁਪਰੀਮ ਕੋਰਟ 1 ਅਗਸਤ 2024 ਦੇ ਫ਼ੈਸਲੇ ਵਿਚ ਹੁਣ ਤੱਕ ਚੁੱਪ ਹਨ, ਜੋ ਉਨ੍ਹਾਂ ਦੀ ਰਾਖਵੇਂਕਰਨ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਅਜਿਹੇ 'ਚ ਚੌਕਸ ਰਹਿਣਾ ਜ਼ਰੂਰੀ ਹੈ।''
ਇਹ ਵੀ ਪੜ੍ਹੋ - 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ
ਮਾਇਆਵਤੀ ਨੇ ਕਿਹਾ, “ਸਪਾ ਅਤੇ ਕਾਂਗਰਸ ਆਦਿ ਦਾ ਵਿਵਹਾਰ, ਚਰਿੱਤਰ ਅਤੇ ਚਿਹਰਾ ਹਮੇਸ਼ਾ SC/ST ਵਿਰੋਧੀ ਰਿਹਾ ਹੈ। ਇਸੇ ਲੜੀ ਵਿਚ 'ਭਾਰਤ ਬੰਦ' ਨੂੰ ਸਰਗਰਮ ਸਮਰਥਨ ਨਾ ਦੇਣਾ ਵੀ ਇਸ ਗੱਲ ਨੂੰ ਸਾਬਤ ਕਰਦਾ ਹੈ। ਵੈਸੇ ਵੀ ਰਾਖਵੇਂਕਰਨ ਸਬੰਧੀ ਉਨ੍ਹਾਂ ਦੇ ਬਿਆਨਾਂ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਹੱਕ ਵਿੱਚ ਹਨ ਜਾਂ ਵਿਰੋਧ ਵਿੱਚ। ਅਜਿਹਾ ਉਲਝਣ ਕਿਉਂ?" ਉਨ੍ਹਾਂ ਕਿਹਾ ਕਿ ਸਪਾ, ਕਾਂਗਰਸ ਅਤੇ ਹੋਰ ਪਾਰਟੀਆਂ ਰਿਜ਼ਰਵੇਸ਼ਨ ਦੇ ਖਿਲਾਫ ਇੱਕੋ ਜਿਹੀ ਸੋਚ ਦੀਆਂ ਜਾਪਦੀਆਂ ਹਨ ਅਤੇ ਅਜਿਹੀ ਸਥਿਤੀ ਵਿੱਚ ਨਾ ਸਿਰਫ ਐਸਸੀ/ਐਸਟੀ ਬਲਕਿ ਹੋਰ ਓਬੀਸੀ (ਹੋਰ ਪੱਛੜੀਆਂ ਸ਼੍ਰੇਣੀਆਂ) ਨੂੰ ਵੀ ਰਾਖਵੇਂਕਰਨ, ਸੰਵਿਧਾਨ ਦੀ ਸੁਰੱਖਿਆ ਅਤੇ ਜਾਤੀ ਜਨਗਣਨਾ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਤਾਕਤ ਦੇ ਦਮ 'ਤੇ ਬਹੁਤ ਸਮਝਦਾਰੀ ਨਾਲ ਲੜਨਾ ਪਵੇਗਾ।''
ਇਹ ਵੀ ਪੜ੍ਹੋ - 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IMD ਦੀ ਭਵਿੱਖਬਾਣੀ! ਆਉਣ ਵਾਲੇ ਦਿਨਾਂ 'ਚ ਪਵੇਗਾ ਮੋਹਲੇਧਾਰ ਮੀਂਹ
NEXT STORY