ਹਮੀਰਪੁਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਦੁਨੀਆ ਨੂੰ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ। ਕੌਮਾਂਤਰੀ ਯੋਗ ਦਿਵਸ 'ਤੇ ਸੁਜਾਨਪੁਰ ਦੇ ਕਟੋਚ ਪੈਲੇਸ 'ਚ ਆਯੋਜਿਤ ਯੋਗ ਅਭਿਆਸ ਸੈਸ਼ਨ 'ਚ ਅਨੁਰਾਗ ਨੇ ਕਿਹਾ, ‘‘ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਦੇ ਸੱਦੇ 'ਤੇ ਦੁਨੀਆ ’ਚ ਹਰ ਦੇਸ਼ ਨੇ ਯੋਗ ਨੂੰ ਅਪਣਾਇਆ ਹੈ ਅਤੇ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਸੰਕਲਪ ਲਿਆ। ਇਹ ਭਾਰਤ ਲਈ ਇਕ ਵੱਡੀ ਪ੍ਰਾਪਤੀ ਅਤੇ ਮਾਣ ਵਾਲੀ ਗੱਲ ਹੈ। ਠਾਕੁਰ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਦੇਸ਼ ਭਰ ਵਿਚ 75 ਪ੍ਰਸਿੱਧ ਇਤਿਹਾਸਕ ਵਿਰਾਸਤੀ ਥਾਵਾਂ ’ਤੇ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ।
ਇਹ ਵੀ ਪੜ੍ਹੋ- ਮੈਸੂਰ ’ਚ PM ਮੋਦੀ ਨੇ ਕੀਤਾ ਯੋਗ, ਕਿਹਾ- ਇਹ ਸਾਡੇ ਬ੍ਰਹਿਮੰਡ ’ਚ ਸ਼ਾਂਤੀ ਲਿਆਉਂਦਾ ਹੈ
ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਯੋਗ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਇਕ ਸਿਹਤਮੰਦ ਸਮਾਜ ਅਤੇ ਇਕ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਲਈ ਬਹੁਤ ਮਹੱਤਵਪੂਰਨ ਹੈ, ਇਸ ਲਈ 'ਫਿੱਟ ਇੰਡੀਆ ਮੂਵਮੈਂਟ' ਅਤੇ 'ਖੇਲੋ ਇੰਡੀਆ ਮੁਹਿੰਮ' ਵਰਗੀਆਂ ਪਹਿਲਕਦਮੀਆਂ ਰਾਹੀਂ ਯੋਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਠਾਕੁਰ ਨੇ ਅਪੀਲ ਕੀਤੀ ਕਿ ਜਦੋਂ ਦੇਸ਼ ਇਸ ਸਾਲ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਲੋਕ ਅਗਲੇ 25 ਸਾਲਾਂ ਵਿਚ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੰਕਲਪ ਲੈਣ ਅਤੇ ਹਰ ਖੇਤਰ ਵਿਚ ਵਿਕਾਸ ਨੂੰ ਰਫ਼ਤਾਰ ਦੇਣ ਲਈ ਵਿਅਕਤੀਗਤ ਪੱਧਰ 'ਤੇ ਹਰ ਸੰਭਵ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ- ਕੌਮਾਂਤਰੀ ਯੋਗ ਦਿਵਸ; ਤਸਵੀਰਾਂ ’ਚ ਵੇਖੋ ਕਿਵੇਂ ਹਿਮਵੀਰਾਂ ਨੇ 17,000 ਫੁੱਟ ਦੀ ਉਚਾਈ 'ਤੇ ਕੀਤਾ ਯੋਗ
ਠਾਕੁਰ ਨੇ ਅੱਗੇ ਕਿਹਾ ਕਿ ਯੋਗ ਦੇ ਨਾਲ-ਨਾਲ ਸ਼ਤਰੰਜ ਦੀ ਸ਼ੁਰੂਆਤ ਵੀ ਭਾਰਤ ਤੋਂ ਹੋਈ ਹੈ ਅਤੇ ਦੇਸ਼ ਇਸ ਸਾਲ ਸ਼ਤਰੰਜ ਓਲੰਪੀਆਡ ਦੀ ਮੇਜ਼ਬਾਨੀ ਵੀ ਕਰੇਗਾ। ਇਸ ਸਾਲ 28 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ 'ਚ ਲਗਭਗ 188 ਦੇਸ਼ਾਂ ਦੇ ਐਥਲੀਟ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼ਤਰੰਜ ਓਲੰਪੀਆਡ ਦੇ 44ਵੇਂ ਸੀਜ਼ਨ ਤੋਂ ਪਹਿਲਾਂ ਵੱਕਾਰੀ ਟੂਰਨਾਮੈਂਟ ਦੀ ਪਹਿਲੀ ਮਸ਼ਾਲ ਰਿਲੇਅ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ਤਰੰਜ ਓਲੰਪੀਆਡ ਦਾ ਆਯੋਜਨ ਮਹਾਬਲੀਪੁਰਮ ’ਚ 10 ਅਗਸਤ ਤੱਕ ਚੱਲੇਗਾ। ਠਾਕੁਰ ਨੇ ਦੱਸਿਆ ਕਿ ਮਸ਼ਾਲ ਰਿਲੇਅ ਦੀ ਸ਼ੁਰੂਆਤ ਹਰ ਸਾਲ ਭਾਰਤ ਤੋਂ ਕੀਤੀ ਜਾਵੇਗੀ।
AK-47 ਬਰਾਮਦਗੀ ਮਾਮਲੇ 'ਚ ਵਿਧਾਇਕ ਅਨੰਤ ਸਿੰਘ ਨੂੰ 10 ਸਾਲ ਦੀ ਸਜ਼ਾ
NEXT STORY