ਤਿਰੂਵਨੰਤਪੁਰਮ (ਵਾਰਤਾ)- ਤਿਰੂਵਨੰਤਪੁਰਮ ਨਗਰ ਨਿਗਮ ਵਿਚ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਆਰਿਆ ਰਾਜੇਂਦਰਨ ਅਤੇ ਕੇਰਲ ਵਿਧਾਨ ਸਭਾ ਦੇ ਸਭ ਤੋਂ ਘੱਟ ਉਮਰ ਦੇ ਵਿਧਾਇਕ ਸਚਿਨ ਦੇਵ (28) ਐਤਵਾਰ ਨੂੰ ਸਵੇਰੇ 11 ਵਜੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਦਫਤਰ ਏ. ਕੇ. ਜੀ. ਸੈਂਟਰ ’ਚ ਆਯੋਜਿਤ ਇਕ ਸਾਦੇ ਸਮਾਰੋਹ ਦੌਰਾਨ ਵਿਆਹ ਦੇ ਬੰਧਨ ’ਚ ਬੱਝ ਗਏ। ਸਮਾਰੋਹ ਵਿਚ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਮਾਕਪਾ ਦੇ ਸੂਬਾ ਸਕੱਤਰ ਐੱਮ. ਵੀ. ਗੋਵਿੰਦਨ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਸ਼ਾਮਲ ਹੋਏ।
ਆਰਿਆ ਜਦੋਂ 21 ਸਾਲ ਦੀ ਉਮਰ ’ਚ ਮੇਅਰ ਬਣੀ, ਉਦੋਂ ਉਹ ਤਿਰੂਵਨੰਤਪੁਰਮ ਦੇ ਆਲ ਸੇਂਟਸ ਕਾਲਜ ’ਚ ਪੜ੍ਹ ਰਹੀ ਸੀ। ਮਾਕਪਾ ਕੋਝੀਕੋਡ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਚਿਨ ਦੇਵ ਵਿਧਾਇਕ ਕੋਝੀਕੋਡ ਦੇ ਨੇਲੀਕੋਡ ਦੇ ਮੂਲ ਨਿਵਾਸੀ ਹਨ। ਦੋਵਾਂ ਨੇ ਪਿਛਲੀ ਫਰਵਰੀ ’ਚ ਆਪਣੇ ਵਿਆਹ ਦੀ ਯੋਜਨਾ ਦਾ ਐਲਾਨ ਕੀਤਾ ਸੀ। ਜੋੜੇ ਨੇ ਮਹਿਮਾਨਾਂ ਨੂੰ ਵਿਆਹ ਸਮਾਗਮ ਲਈ ਕੋਈ ਤੋਹਫ਼ਾ ਨਾ ਲਿਆਉਣ ਦੀ ਵੀ ਅਪੀਲ ਕੀਤੀ ਸੀ। ਦੋਹਾਂ ਨੇ ਕਿਹਾ ਕਿ ਜੋ ਲੋਕ ਕੁਝ ਤੋਹਫ਼ੇ ਦੇਣਾ ਚਾਹੁੰਦੇ ਹਨ ਤਾਂ ਉਹ ਇਸ ਨੂੰ ਬਿਰਧ ਆਸ਼ਰਮ ਜਾਂ ਨਿਗਮ ਜਾਂ ਮੁੱਖ ਮੰਤਰੀ ਆਫ਼ਤ ਰਾਹਤ ਫੰਡ 'ਚ ਯੋਗਦਾਨ ਕਰ ਸਕਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲਖਨਊ ਦੇ ਹੋਟਲ ’ਚ ਲੱਗੀ ਭਿਆਨਕ ਅੱਗ, ਹੁਣ ਤੱਕ 18 ਲੋਕਾਂ ਨੂੰ ਬਚਾਇਆ ਗਿਆ
NEXT STORY