ਨੈਸ਼ਨਲ ਡੈਸਕ : ਵਿਆਹ ਦੌਰਾਨ ਲਾਵਾਂ-ਫੇਰਿਆ ਤੋਂ ਬਾਅਦ ਅਕਸਰ ਲਾੜੀ ਦੀ ਮੰਗ (ਮਾਂਗ) ਵਿੱਚ ਸੰਦੁਰ ਭਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ, ਜਿਸ ਪਿੱਛੋਂ ਵਿਆਹ ਦੀ ਸੰਪਨਤਾ ਹੁੰਦੀ ਹੈ ਪਰ ਇਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਮੰਡਪ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਲਾਲ ਡਰੈੱਸ 'ਚ ਬੈਠੀ ਦੁਲਹਨ ਕਾਫੀ ਖੂਬਸੂਰਤ ਲੱਗ ਰਹੀ ਹੈ। ਸ਼ੁਰੂ 'ਚ ਸਭ ਕੁਝ ਪਰੰਪਰਾ ਮੁਤਾਬਕ ਚੱਲਦਾ ਨਜ਼ਰ ਆ ਰਿਹਾ ਸੀ ਪਰ ਲਾੜੇ ਦੇ ਅਜੀਬੋ-ਗਰੀਬ ਵਿਵਹਾਰ ਨੇ ਉੱਥੇ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਸ ਵੀਡੀਓ ਵਿੱਚ ਇਕ ਲਾੜਾ ਵਿਆਹ ਦੀਆਂ ਰਸਮਾਂ ਦੌਰਾਨ ਲਾੜੀ ਨੂੰ ਸੰਦੁਰ ਲਗਾਉਂਦਾ ਦਿਖਾਈ ਦਿੰਦਾ ਹੈ, ਉਸੇ ਮੰਡਪ ਵਿੱਚ ਕੁਰਸੀਆਂ ਉੱਤੇ ਕੁਝ ਕੁੜੀਆਂ ਬੈਠੀਆਂ ਵੀ ਨਜ਼ਰ ਆਉਂਦੀਆਂ ਹਨ, ਜੋ ਲਾੜੀ ਦੀਆਂ ਭੈਣਾਂ ਦੱਸੀਆਂ ਜਾ ਰਹੀਆਂ ਹਨ। ਲਾੜੀ ਨਾਲ ਸੰਦੁਰ ਦੀ ਰਸਮ ਅਦਾ ਹੁੰਦੇ ਸਾਰ ਲਾੜਾ ਇਨ੍ਹਾਂ ਕੁੜੀਆਂ ਦੀ ਵੀ ਮਾਂਗ ਭਰ ਦਿੰਦਾ। ਇਨ੍ਹਾਂ ਹੀ ਨਹੀਂ ਕੁੜੀਆਂ ਦੀ ਮਾਂਗ ਭਰਦੇ ਭਰਦੇ ਅੰਤ ਉਹ ਉਥੇ ਮੌਜੂਦ ਇਕ ਮੁੰਡੇ ਦੇ ਸਿਰ ਉੱਤੇ ਵੀ ਸੰਦੁਰ ਲਗਾ ਦਿੰਦਾ ਹੈ।
ਇਸ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਵੱਖਰੀ ਹੀ ਚਰਚਾ ਛੇੜ ਦਿੱਤੀ ਹੈ। ਵੀਡੀਓ ਨੂੰ ਵੇਖਣ ਵਾਲਿਆਂ ਦੀਆਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਜਿਸ ਨਾਲ ਇਕ ਨਵੀਂ ਚਰਚਾ ਛਿੜ ਗਈ ਹੈ ਕਿ ਕੀ ਵਿਆਹ ਦੀਆਂਪਵਿੱਤਰ ਪਰੰਪਰਾਵਾਂ ਦਾ ਮਜ਼ਾਕ ਉਡਾਉਣਾ ਸਹੀ ਹੈ, ਉਹ ਵੀ ਸਿਰਫ਼ ਵਾਇਰਲ ਹੋਣ ਲਈ?
ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ, ਸਾਂਝਾ ਕਰਨ ਵਾਲਾ ਆਪਣੇ ਆਪ ਨੂੰ ਲਾੜੇ ਦਾ ਜੀਜਾ ਦੱਸਦਾ ਹੈ। ਧਿਆਨ ਯੋਗ ਹੈ ਕਿ ਇਸ ਵੀਡੀਓ ਨੂੰ ਲੱਖਾਂ ਲਾਈਕਸ ਅਤੇ ਸ਼ੇਅਰ ਦੇ ਨਾਲ ਹੁਣ ਤੱਕ 1.13 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਕ ਯੂਜ਼ਰ ਨੇ ਕਿਹਾ, 'ਅਜਿਹੇ ਲੋਕਾਂ ਨੇ ਧਰਮ ਦਾ ਮਜ਼ਾਕ ਉਡਾਇਆ ਹੈ।' ਇਕ ਹੋਰ ਯੂਜ਼ਰ ਨੇ ਕਿਹਾ, 'ਜੇਕਰ ਸਾਡੇ ਭਾਈਚਾਰੇ 'ਚ ਅਜਿਹਾ ਹੁੰਦਾ ਤਾਂ ਅਸੀਂ ਲਾੜੇ ਨੂੰ ਉਸ ਦੀ ਜੁੱਤੀ ਨਾਲ ਭਜਾ ਦਿੰਦੇ।' ਤੀਸਰੇ ਯੂਜ਼ਰ ਨੇ ਕਿਹਾ, 'ਇਹ ਲੋਕ ਅਪੰਗ ਹਨ। ਵਾਇਰਲ ਵੀਡੀਓ ਬਣਾਉਣ ਦੀ ਇੱਛਾ ਵਿਚ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰ ਰਹੇ ਹਨ।
ਦਿੱਲੀ ਦੇ ਲੋਕ ਉਮੀਦਵਾਰ ਦੀ ਪਰਵਾਹ ਕੀਤੇ ਬਿਨਾਂ ਭਾਜਪਾ ਨੂੰ ਵੋਟ ਪਾਉਣ : ਰਾਜਨਾਥ
NEXT STORY