ਨਵੀਂ ਦਿੱਲੀ, (ਭਾਸ਼ਾ)- ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ. ਸੀ. ਈ. ਆਰ. ਟੀ.) ਨੇ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸਾਲ 2024-25 ਲਈ ਤੀਜੀ ਤੋਂ ਛੇਵੀਂ ਜਮਾਤਾਂ ਲਈ ਇੱਕ ਨਵਾਂ ਸਲੇਬਸ ਅਤੇ ਪਾਠ ਪੁਸਤਕਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਹੋਰ ਜਮਾਤਾਂ ਦੇ ਸਿਲੇਬਸ ਤੇ ਪਾਠ ਪੁਸਤਕਾਂ ’ਚ ਕੋਈ ਤਬਦੀਲੀ ਨਹੀਂ ਹੋਵੇਗੀ। ਸੀ. ਬੀ. ਐੱਸ. ਈ. ਦੇ ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਸੀ. ਬੀ. ਐਸ. ਈ. ਦੇ ਨਿਰਦੇਸ਼ਕ (ਅਕਾਦਮਿਕ) ਜੋਸੇਫ ਇਮੈਨੁਅਲ ਨੇ ਕਿਹਾ ਕਿ ਸਕੂਲਾਂ ਨੂੰ ਸਲਾਹ ਦਿੱਤੀ ਗਈ ਹੈ ਉਹ ਤੀਜੀ ਤੋਂ ਛੇਵੀਂ ਜਮਾਤਾਂ ਲਈ ਨਵੇਂ ਸਲੇਬਸ ਤੇ ਪਾਠ ਪੁਸਤਕਾਂ ਨੂੰ ਅਪਣਾਉਣ।
ਲੋਕ ਸਭਾ ਚੋਣਾਂ 2024: ਕੁਰਸੀ ਦੇ ਮੋਹ ’ਚ ਰਾਜੇ-ਰਜਵਾੜਿਆਂ ਦਾ ਦਲ ਬਦਲ
NEXT STORY