ਬਿਲਾਸਪੁਰ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਅਗਲੇ ਮਹੀਨੇ ਨਰਾਤੇ ਮੇਲੇ ਦੌਰਾਨ ਨੈਣਾ ਦੇਵੀ ਮੰਦਰ ਵਿਚ ਅਧਿਆਪਕਾਂ ਨੂੰ ਡਿਊਟੀ 'ਤੇ ਤਾਇਨਾਤ ਨਹੀਂ ਕੀਤਾ ਜਾਵੇਗਾ। ਮੰਦਰ ਪ੍ਰਬੰਧਨ ਨੇ ਇਹ ਫ਼ੈਸਲਾ ਕੀਤਾ ਗਿਆ। ਮੰਦਰ ਟਰੱਸਟ ਦੀ ਪ੍ਰਧਾਨ ਅਤੇ ਬਿਲਾਸਪੁਰ ਦੀ ਵਧੀਕ ਡਿਪਟੀ ਕਮਿਸ਼ਨਰ ਨਿਧੀ ਪਟੇਲ ਨੇ ਕਿਹਾ ਕਿ ਮੰਦਰਾਂ ਵਿਚ ਅਧਿਆਪਕਾਂ ਦੀ ਥਾਂ ਹੋਰ ਕਾਮਿਆਂ ਨੂੰ ਤਾਇਨਾਤ ਕੀਤਾ ਜਾਵੇਗਾ। ਤੀਰਥ ਸਥਾਨ 'ਤੇ ਮੇਲੇ ਦੇ ਪ੍ਰਬੰਧਨ ਲਈ ਆਮ ਤੌਰ 'ਤੇ ਅਧਿਆਪਕਾਂ ਅਤੇ ਹੋਰ ਸਰਕਾਰੀ ਕਾਮਿਆਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਮੰਦਰ ਵਿਚ ਅਧਿਆਪਕਾਂ ਦੀ ਤਾਇਨਾਤੀ ਨਾ ਕਰਨ ਦਾ ਫ਼ੈਸਲਾ ਪਿਛਲੇ ਦੋ ਮਹੀਨਿਆਂ ਵਿਚ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਜ਼ਿਲ੍ਹੇ ਅਤੇ ਸੂਬੇ ਵਿਚ ਹੋਰ ਥਾਵਾਂ 'ਤੇ ਲੰਬੇ ਸਮੇਂ ਤੱਕ ਸਕੂਲ ਬੰਦ ਰਹਿਣ ਦੀ ਵਜ੍ਹਾ ਤੋਂ ਲਿਆ ਗਿਆ ਹੈ।
ਇਹ ਵੀ ਪੜ੍ਹੋ- ਅਣਖ ਖ਼ਾਤਰ ਦਿੱਤੀ ਜਾ ਰਹੀ ਧੀਆਂ ਦੀ ਬਲੀ, ਕੈਥਲ 'ਚ 7 ਦਿਨਾਂ 'ਚ ਆਨਰ ਕਿਲਿੰਗ ਦਾ ਦੂਜਾ ਮਾਮਲਾ
ਪਟੇਲ ਨੇ ਦੱਸਿਆ ਕਿ ਸਵਾਰਘਾਟ ਦੇ ਉਪ ਮੰਡਲ ਅਫਸਰ ਨੂੰ ਮੇਲਾ ਅਫਸਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਥਾਣਾ ਇੰਚਾਰਜ ਨੂੰ ਸਹਾਇਕ ਪੁਲਸ ਮੇਲਾ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਲੇ 'ਚ ਸਿਰਫ਼ ਉਹੀ ਲੋਕ ਲੰਗਰ ਵਰਤਾ ਸਕਣਗੇ, ਜਿਨ੍ਹਾਂ ਕੋਲ ਵਿਭਾਗ ਵੱਲੋਂ ਲਾਇਸੈਂਸ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪ੍ਰਬੰਧਾਂ ਦੀ ਜਾਂਚ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ
ਮੇਲੇ ਦੌਰਾਨ ਹਰ ਰੋਜ਼ ਲਗਭਗ 10,000 ਤੋਂ 12,000 ਸ਼ਰਧਾਲੂਆਂ ਦੇ ਨੈਣਾ ਦੇਵੀ ਮੰਦਰ ਦੇ ਦਰਸ਼ਨ ਕਰਨ ਦੀ ਉਮੀਦ ਹੈ। ਇਸ ਦੇ ਲਈ ਖੇਤਰ ਨੂੰ 6 ਸੈਕਟਰਾਂ 'ਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੈਣਾ ਦੇਵੀ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਪੂਰੇ ਮੇਲਾ ਖੇਤਰ ਦੀ ਸਫ਼ਾਈ ਨੂੰ ਯਕੀਨੀ ਬਣਾਉਣਗੇ ਅਤੇ ਨਗਰ ਕੌਂਸਲ ਨਰਾਤੇ ਦੌਰਾਨ ਲੋੜੀਂਦੇ ਸਫ਼ਾਈ ਕਾਮਿਆਂ ਦੀ ਨਿਯੁਕਤੀ ਕਰੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਬੱਸਾਂ ਦੇ ਪੁਖਤਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਸਰਕਾਰ ਨੇ ਹੁਣ ਤੱਕ 9 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ : ਜਤਿੰਦਰ ਸਿੰਘ
NEXT STORY