ਮਹਾਰਾਸ਼ਟਰ — ਦੇਸ਼ 'ਚ ਸਭ ਤੋਂ ਜ਼ਿਆਦਾ ਇਨਕਮ ਟੈਕਸ ਭਰਨ ਵਾਲੇ ਮੁੰਬਈ ਮਹਾਨਗਰ 'ਚ ਕੋਵਿਡ-19 ਪਾਜ਼ੀਟਿਵ ਕੇਸ ਇੰਨੇ ਜ਼ਿਆਦਾ ਕਿਉਂ ਸਾਹਮਣੇ ਰਹੇ ਹਨ? ਮਿਊਨਸਿਪਲ ਕਾਰਪੋਰੇਸ਼ਨ ਆਫ ਗ੍ਰੇਟਰ ਮੁੰਬਈ (ਐੱਮ.ਸੀ.ਜੀ.ਐੱਮ.) ਨੇ ਇਸ ਦੇ ਚਾਰ ਕਾਰਣ ਦੱਸੇ ਹਨ। ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ ਤਕ ਇਥੇ 714 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਸਨ। 59 ਲੋਕ ਠੀਕ ਹੋ ਚੁੱਕੇ ਹਨ, ਉਥੇ ਹੀ 45 ਲੋਕਾਂ ਦੀ ਮੌਤ ਹੋ ਗਈ ਹੈ। ਐੱਮ.ਸੀ.ਜੀ.ਐੱਮ. ਨੇ ਜੋ ਚਾਰ ਕਾਰਣ ਦੱਸੇ ਹਨ, ਉਨ੍ਹਾਂ 'ਚੋਂ ਪਹਿਲੇ ਨੰਬਰ 'ਤੇ ਜ਼ਿਆਦਾ ਟੈਸਟਿੰਗ ਦਾ ਜ਼ਿਕਰ ਕੀਤਾ।
1. ਜ਼ਿਆਦਾ ਟੈਸਟਿੰਗ
ਐੱਮ.ਸੀ.ਜੀ.ਐੱਮ. ਮੁਤਾਬਕ ਟੈਸਟਿੰਗ ਸਮਰੱਥਾ ਵਧਾਉਣ ਕਾਰਣ ਮਹਾਨਗਰ 'ਚ ਪਾਜ਼ੀਟਿਵ ਕੇਸ ਜ਼ਿਆਦਾ ਸਾਹਮਣੇ ਆ ਰਹੇ ਹਨ। ਨਗਰ ਨਿਗਮ ਪ੍ਰਸ਼ਾਸਨ ਨੇ ਮੁੰਬਈ 'ਚ ਜਿਥੇ ਪ੍ਰਾਈਵੇਟ ਲੈਬ ਨੂੰ ਟੈਸਟਿੰਗ ਨਾਲ ਜੋੜਿਆ ਹੈ ਉਥੇ ਹੀ ਸਰਕਾਰੀ ਟੈਸਟਿੰਗ ਲੈਬ ਦੀ ਸਮਰੱਥਾ ਵੀ ਵਧਾਈ ਹੈ।
2. ਕਾਨਟੇਕਟ ਟ੍ਰੇਸਿੰਗ 'ਤੇ ਜ਼ੋਰ
ਮਿਊੁਨਸਿਪਲ ਬਾਡੀ ਨੇ ਦੂਜਾ ਕਾਰਣ ਵੱਡੇ ਪੱਧਰ 'ਤੇ ਕਾਨਟੈਕਟ ਟ੍ਰੇਸਿੰਗ ਕੀਤੇ ਜਾਣ ਨੂੰ ਦੱਸਿਆ। ਬਿਨਾਂ ਲੱਛਣ ਵਾਲੇ ਕਾਨਟੈਕਟ ਦੀ ਪਛਾਣ ਲਈ ਸਪੈਸ਼ਲ ਕਲੀਨਿਕ 'ਚ ਟੈਸਟਿੰਗ ਕਰਵਾਈ ਜਾ ਰਹੀ ਹੈ। ਅਜਿਹਾ ਕਰਨ ਨਾਲ ਵਰਲੀ, ਕੋਲਿਵਾੜਾ ਅਤੇ ਧਾਰਵੀ ਵਰਗੇ ਸੰਘਣੀ ਆਬਾਦੀ ਵਾਲੇ ਕਲਸਟਰਸ 'ਚ ਮਦਦ ਹੋਈ ਜਿਥੇ ਭਾਈਚਾਰੇ 'ਚ ਵਾਇਰਸ ਫੈਲਣ ਦਾ ਖਤਰਾ ਹੈ।
3. ਵਰਲੀ ਕੋਲਿਵਾੜਾ 'ਚ ਜ਼ਿਆਦਾ ਕੇਸ
ਤੀਜਾ ਕਾਰਣ ਵਰਲੀ ਕੋਲਿਵਾੜਾ ਤੋਂ ਜ਼ਿਆਦਾ ਕੇਸਾਂ ਦਾ ਰਿਪੋਰਟ ਹੋਣਾ ਹੈ। 40,000 ਆਬਾਦੀ ਵਾਲੇ ਇਸ ਇਲਾਕੇ ਤੋਂ 5.1 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਿਥੇ ਤਕ ਜੀ. ਸਾਊਥ ਵਾਰਡ ਦੀ ਗੱਲ ਹੈ ਉਥੇ ਕੁਲ ਕੇਸਾਂ ਦੀ ਗਿਣਤੀ 135 ਹੋ ਗਈ। ਇਥੇ ਚੈਮਬੁਰ ਦੇ ਇਕ ਸਰਕਾਰੀ ਦਫਤਰ ਦੇ ਕੁਕ ਨਾਲ ਵਾਇਰਸ ਦੀ ਸ਼ੁਰੂਆਤ ਹੋਈ ਅਤੇ ਇਹ ਪੂਰੇ ਖੇਤਰ 'ਚ ਫੈਲ ਗਿਆ। ਇਸ ਇਲਾਕੇ 'ਚ ਰਹਿਣ ਵਾਲੇ ਸਾਰੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ, ਜਿਨ੍ਹਾਂ 'ਚ 364 ਦਾ ਟੈਸਟ ਹੋਣਾ ਹੈ।
4. ਵਾਕਹਾਰਟ ਹਸਪਤਾਲ ਤੋਂ 52 ਪਾਜ਼ੀਟਿਵ ਕੇਸ
ੁੰਮੁੰਬਈ ਸੈਂਟਰਲ 'ਚ ਸਥਿਤ ਵਾਕਹਾਰਟ ਹਸਪਤਾਲ ਤੋਂ 52 ਪਾਜ਼ੀਟਿਵ ਮਾਮਲੇ ਰਿਪੋਰਟ ਹੋਏ। ਇਕ ਬਿਨਾਂ ਲੱਛਣ ਵਾਲੇ ਮਰੀਜ਼ ਦੇ ਸੰਪਰਕ 'ਚ ਆਉਣ ਕਾਰਣ ਸਟਾਫ ਨੂੰ ਵਾਇਰਸ ਹੋ ਗਿਆ। ਹਸਪਤਾਲ ਨੂੰ ਐੱਮ.ਸੀ.ਜੀ.ਐੱਮ. ਨੇ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਹੈ।
ਐੱਮ.ਸੀ.ਜੀ.ਐੱਮ. ਮੁਤਾਬਕ ਮੁੰਬਈ ਇਕ ਵੱਡੀ ਆਬਾਦੀ ਵਾਲਾ ਸ਼ਹਿਰ ਹੈ ਅਤੇ ਇਥੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ ਪਰ ਹਾਲਾਤ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਬੁੱਧਵਾਰ ਨੂੰ ਰਿਪੋਰਟ ਹੋਏ 106 ਮਾਮਲਿਆਂ 'ਚੋਂ 51ਜੀ ਸਾਊਥ ਵਾਰਜ ਤੋਂ ਹਨ। ਇਨ੍ਹਾਂ ਮਰੀਜ਼ਾਂ ਦੇ ਹਾਈ ਰਿਸਕ ਵਾਲੇ ਕਾਨਟੇਕਟ ਦੀ ਪਛਾਣ ਕਰ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ।
ਲਾਕਡਾਊਨ ਦੌਰਾਨ ‘ਸ਼ਾਹੀ ਟਾਂਗਾ’ ਪਹੁੰਚਾ ਰਿਹੈ ਖਾਣਾ
NEXT STORY