ਮਿਰਜ਼ਾਪੁਰ — ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਚੋਰ ਚੋਰੀ ਤੋਂ ਜਾਏ ਪਰ ਹੇਰਾਫੇਰੀ ਤੋਂ ਨਾ ਜਾਏ, ਕਹਿਣ ਦਾ ਮਤਲਬ ਹੈ ਕਿ ਚੋਰ ਆਪਣੀ ਆਦਤ ਤੋਂ ਮਜ਼ਬੂਰ ਹੁੰਦਾ ਹੈ। ਜਿਥੇ ਮੌਕਾ ਮਿਲੇ ਆਪਣਾ ਹੱਥ ਸਾਫ ਕਰ ਹੀ ਜਾਂਦਾ ਹੈ। ਕਈ ਚੋਰ ਤਾਂ ਰੱਬ ਦਾ ਘਰ ਵੀ ਨਹੀਂ ਛੱਡਦੇ। ਮਿਰਜ਼ਾਪੁਰ 'ਚ ਇਕ ਇਸ ਤਰ੍ਹਾਂ ਦੀ ਹੀ ਘਟਨਾ ਦੇਖਣ ਨੂੰ ਮਿਲੀ। ਜਦੋਂ ਮੰਦਰ ਕੰਪਲੈਕਸ 'ਚ ਪੰਡਿਤ ਬਣ ਕੇ ਆਏ ਅਤੇ ਇੰਨੀ ਭੀੜ ਹੋਣ ਦੇ ਬਾਵਜੂਦ ਮੰਦਿਰ 'ਚ ਲੱਗਾ ਘੰਟਾ ਚੋਰੀ ਕਰਕੇ ਲੈ ਗਏ।
ਦਰਅਸਲ ਮਾਮਲਾ ਜ਼ਿਲੇ ਦੇ ਵਿੰਧਯਾਚਲ 'ਚ ਸਥਿਤ ਮਾਂ ਵਿੰਧਯਵਾਸਿਨੀ ਮੰਦਿਰ ਦਾ ਹੈ। ਜਿਥੇ ਮੰਦਿਰ ਕੰਪਲੈਕਸ 'ਚ ਭੱਗਵੇ ਕੱਪੜੇ ਪਾ ਕੇ 2 ਲੋਕ ਪੰਡਿਤ ਦੇ ਭੇਸ 'ਚ ਆਏ ਸਨ। ਮੌਕਾ ਮਿਲਦੇ ਹੀ ਦੋਵੇਂ ਲੋਕ ਮੰਦਿਰ 'ਚ ਲੱਗੇ 2 ਘੰਟੇ ਕੱਟ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਮੰਦਿਰ 'ਚ ਲੱਗੇ ਕੈਮਰੇ 'ਚ ਕੈਦ ਹੋ ਗਈ।
ਪੁਲਸ ਨੂੰ ਚੋਰੀ ਦੀ ਸੂਚਨਾ ਮਿਲਦੇ ਹੀ ਸੀ.ਸੀ.ਟੀ.ਵੀ ਕੈਮਰੇ ਦੇਖੇ ਗਏ। ਇਸ 'ਚ ਪੰਡਿਤ ਦੇ ਭੇਸ 'ਚ ਆਏ ਚੋਰਾਂ ਦੀ ਪਛਾਣ ਹੋ ਗਈ। ਇਸ ਸਬੰਧ 'ਚ ਪੰਡਾ ਸਮਾਜ ਦੇ ਪ੍ਰਧਾਨ ਰਾਜਨ ਪਾਠਕ ਨੇ ਕਿਹਾ ਕਿ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀ ਸਾਬਤ ਹੋਣ 'ਤੇ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਮਾਮਲੇ 'ਚ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਨੌਗਾਮ ਸੈਕਟਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
NEXT STORY