ਬੈਂਗਲੁਰੂ - ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਸਿਹਤ ਮਾਹਰਾਂ ਦੀ ਇਕ ਟੀਨ ਨੇ ਅਕਤੂਬਰ ਤੱਕ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ। ਮੈਡੀਕਲ ਮਾਹਰਾਂ ਦੇ ਰਾਇਟਰਸ ਪੋਲ ਅਨੁਸਾਰ ਅਕਤੂਬਰ ਤੱਕ ਭਾਰਤ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਰਾਹਤ ਦੀ ਗੱਲ ਇਹ ਹੈ ਕਿ ਸਿਹਤ ਮਾਹਰਾਂ ਅਨੁਸਾਰ ਤੀਜੀ ਲਹਿਰ ਭਾਰਤ ਵਿਚ ਆਈ ਦੂਜੀ ਕੋਰੋਨਾ ਲਹਿਰ ਦੇ ਮੁਕਾਬਲੇ ਵਧ ਕੰਟਰੋਲ ਹੋਵੇਗੀ ਪਰ ਇਸ ਲਹਿਰ ਕਾਰਨ ਦੇਸ਼ ਵਿਚ ਕੋਰੋਨਾ ਵਾਇਰਸ ਇਕ ਹੋਰ ਸਾਲ ਤੱਕ ਬਣਿਆ ਰਹਿ ਸਕਦਾ ਹੈ। ਦੁਨੀਆ ਭਰ ਦੇ 40 ਸਿਹਤ ਮਾਹਰਾਂ, ਡਾਕਟਰਾਂ, ਵਿਗਿਆਨੀਆਂ, ਵਾਇਰੋਲਾਜਿਸਟ, ਮਹਾਮਾਰੀ ਵਿਗਿਆਨੀਆਂ ਅਤੇ ਪ੍ਰੋਫੈਸਰਾਂ ਦੇ 3-17 ਜੂਨ ਦੇ ਸਨੈਪ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਟੀਕਾਕਰਨ ਵਿਚ ਇਕ ਮਹੱਤਵਪੂਰਨ ਤੇਜ਼ੀ ਆਉਣਾ ਤੀਜੀ ਲਹਿਰ ਦੇ ਕਹਿਰ ਨੂੰ ਥੋੜਾ ਘੱਟ ਕਰ ਦੇਵੇਗਾ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ
ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਭਵਿੱਖਵਾਣੀ ਕਰਨ ਵਾਲਿਆਂ ਵਿਚੋਂ 85 ਫੀਸਦੀ ਜਾਂ 21 ਤੋਂ ਵਧ ਸਿਹਤ ਮਾਹਰਾਂ ਨੇ ਕਿਹਾ ਕਿ ਅਗਲੀ ਲਹਿਰ ਅਕਤੂਬਰ ਤੱਕ ਆਵੇਗੀ। 3 ਲੋਕਾਂ ਨੇ ਅਗਸਤ ਦੀ ਸ਼ੁਰੂਆਤ ਵਿਚ ਅਤੇ 13 ਲੋਕਾਂ ਨੇ ਸਤੰਬਰ ਵਿਚ ਇਸ ਦੀ ਭਵਿੱਖਵਾਣੀ ਕੀਤੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਬੱਚਿਆਂ ਅਤੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸੰਭਾਵਿਤ ਤੀਜੀ ਲਹਿਰ ਵਿਚ ਸਭ ਤੋਂ ਵਧ ਜ਼ੋਖਿਮ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਗਸਤਾ ਵੇਸਟਲੈਂਡ ਘਪਲਾ: ਵਿਚੋਲੇ ਮਾਈਕਲ ਦੀ ਜ਼ਮਾਨਤ ਦੀ ਅਰਜ਼ੀ ਰੱਦ
NEXT STORY