Fact Check by The Quint
ਨਵੀਂ ਦਿੱਲੀ - ਕਵੀ ਅਤੇ ਆਮ ਆਦਮੀ ਪਾਰਟੀ (AAP) ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ (Kumar Vishwas) ਦੀ ਇੱਕ ਫੋਟੋ ਵਾਇਰਲ ਹੋਈ ਹੈ, ਜਿਸ ਵਿੱਚ ਉਹ ਸਫੇਦ ਕੁੜਤਾ-ਪਜਾਮਾ ਅਤੇ ਇਸਦੇ ਉੱਪਰ ਹਰੇ ਰੰਗ ਦਾ ਕੇਫੀਆ (ਗਮਚਾ) ਪਾਏ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਕੇ ਕੁਮਾਰ ਵਿਸ਼ਵਾਸ ਨੂੰ ਤਾਅਨਾ ਮਾਰਿਆ ਜਾ ਰਿਹਾ ਹੈ।
ਕਿਉਂ ਵਾਇਰਲ ਹੈ ਇਹ ਫੋਟੋ ? ਦਰਅਸਲ, ਹਾਲ ਹੀ 'ਚ ਕੁਮਾਰ ਵਿਸ਼ਵਾਸ ਨੇ ਕੁਝ ਵਿਵਾਦਿਤ ਬਿਆਨ ਦਿੱਤੇ ਸਨ, ਜਿਸ ਕਾਰਨ ਉਨ੍ਹਾਂ 'ਤੇ ਸੱਜੇ ਪੱਖੀ ਹੋਣ ਅਤੇ ਫਿਰਕੂ ਨਫਰਤ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲੱਗੇ ਸਨ। ਹੁਣ ਇਸ ਦੌਰਾਨ ਕੁਮਾਰ ਵਿਸ਼ਵਾਸ ਦੀ ਅਜਿਹੇ ਪਹਿਰਾਵੇ ਵਿੱਚ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਆਮ ਤੌਰ 'ਤੇ ਅਰਬ ਪਹਿਰਾਵਾ ਮੰਨਿਆ ਜਾਂਦਾ ਹੈ। ਇਸੇ ਲਈ ਕੁਮਾਰ ਨੂੰ ਤਾਅਨਾ ਮਾਰਿਆ ਜਾ ਰਿਹਾ ਹੈ ਕਿ ਇਕ ਪਾਸੇ ਉਹ ਅਖੌਤੀ ਹਿੰਦੂਤਵ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਅਰਬੀ ਕੱਪੜੇ ਪਾਉਂਦਾ ਹੈ।
ਪੋਸਟ ਦਾ ਆਰਕਾਈਵ ਇੱਥੇ ਵੇਖੋ
ਸਰੋਤ: ਸਕ੍ਰੀਨਸ਼ੌਟ/ਫੇਸਬੁੱਕ
ਕੀ ਹੈ ਇਸ ਫੋਟੋ ਦਾ ਸੱਚ? : ਫੋਟੋ ਮਈ 2014 ਦੀ ਹੈ, ਜਦੋਂ ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ (AAP) ਵਿੱਚ ਸਨ। ਕੁਮਾਰ ਨੇ 'AAP' ਦੀ ਟਿਕਟ 'ਤੇ ਅਮੇਠੀ ਸੀਟ ਤੋਂ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ। ਫੋਟੋ ਨੂੰ ਪੂਰਾ ਸੰਦਰਭ ਦਿੱਤੇ ਬਿਨਾਂ ਤਾਜ਼ਾ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ।
ਅਸੀਂ ਇਹ ਸੱਚ ਕਿਵੇਂ ਪਤਾ ਲਗਾਇਆ ? : ਗੂਗਲ ਲੈਂਸ ਦੁਆਰਾ ਫੋਟੋ ਦੀ ਖੋਜ ਕਰਦੇ ਹੋਏ, ਸਾਨੂੰ 7 ਮਈ, 2014 ਦੀ ANI ਦੀ X (ਪਹਿਲਾਂ ਟਵਿੱਟਰ) ਪੋਸਟ 'ਤੇ ਉਹੀ ਫੋਟੋ ਮਿਲੀ।
ਇੱਥੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਫੋਟੋ ਉੱਤਰ ਪ੍ਰਦੇਸ਼ ਦੇ ਅਮੇਠੀ ਦੀ ਹੈ, ਜਦੋਂ ਕੁਮਾਰ ਵਿਸ਼ਵਾਸ ਨੇ ਉਥੋਂ 'AAP' ਦੀ ਟਿਕਟ 'ਤੇ ਚੋਣ ਲੜੀ ਸੀ।
ਇਸ ਤੋਂ ਇਲਾਵਾ ਸਾਨੂੰ 2014 ਦੀਆਂ ਅਜਿਹੀਆਂ ਕਈ ਵੀਡੀਓ ਰਿਪੋਰਟਾਂ ਵੀ ਮਿਲੀਆਂ, ਜਿਨ੍ਹਾਂ 'ਚ ਕੁਮਾਰ ਵਿਸ਼ਵਾਸ ਇਨ੍ਹਾਂ ਕੱਪੜਿਆਂ 'ਚ ਨਜ਼ਰ ਆ ਰਿਹਾ ਹੈ।
ਸਿੱਟਾ: ਮਤਲਬ ਸਾਫ਼ ਹੈ, ਕੁਮਾਰ ਵਿਸ਼ਵਾਸ ਦੀ 10 ਸਾਲ ਪੁਰਾਣੀ ਫੋਟੋ ਨੂੰ ਪੂਰਾ ਸੰਦਰਭ ਦਿੱਤੇ ਬਿਨਾਂ ਹੀ ਤਾਜ਼ਾ ਦੱਸਿਆ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ The Quint ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।
RG ਕਰ ਕੇਸ: ਮ੍ਰਿਤਕ ਡਾਕਟਰ ਦੇ ਮਾਪੇ RSS ਮੁਖੀ ਮੋਹਨ ਭਾਗਵਤ ਨੂੰ ਮਿਲੇ, ਐਤਵਾਰ ਨੂੰ ਕਰਨਗੇ ਪ੍ਰਦਰਸ਼ਨ
NEXT STORY