ਨੈਸ਼ਨਲ ਡੈਸਕ- ਭਾਰਤ ਆਉਂਦੀਆਂ ਫਲਾਈਟਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੰਗਲੈਂਡ ਦੀ ਰਾਜਧਾਨੀ ਲੰਡਨ ਤੋਂ ਹੈਦਰਾਬਾਦ ਆ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਇਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਹੈ, ਜਿਸ ਕਾਰਨ ਹੈਦਰਾਬਾਦ ਦੇ ਏਅਰਪੋਰਟ ਦੇ ਅਧਿਕਾਰੀਆਂ ਨੂੰ ਸਖ਼ਤ ਸੁਰੱਖਿਆ ਪ੍ਰੋਟੋਕਾਲਜ਼ ਦੀ ਪਾਲਣਾ ਕਰਨੀ ਪਈ।
ਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮਰ ਕੇਅਰ ਨੂੰ ਸੋਮਵਾਰ ਨੂੰ ਹੀਥਰੋ ਤੋਂ ਹੈਦਰਾਬਾਦ ਜਾ ਰਹੀ BA 277 ਉਡਾਣ 'ਚ ਬੰਬ ਦੀ ਧਮਕੀ ਸਬੰਧੀ ਇੱਕ ਈਮੇਲ ਪ੍ਰਾਪਤ ਹੋਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਮਿਆਰੀ ਸੁਰੱਖਿਆ ਪ੍ਰੋਟੋਕੋਲ ਸ਼ੁਰੂ ਕਰ ਦਿੱਤੇ ਗਏ ਸਨ। ਚੈਕਿੰਗ ਮਗਰੋਂ ਇਹ ਫਲਾਈਟ ਹੀਥਰੋ ਲਈ ਮੁੜ ਰਵਾਨਾ ਹੋ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਮਿਆਰੀ ਸੁਰੱਖਿਆ ਪ੍ਰੋਟੋਕੋਲ ਵਿੱਚ ਜਹਾਜ਼ ਨੂੰ ਬਾਕੀ ਜਹਾਜ਼ਾਂ ਤੋਂ ਅਲੱਗ ਕਰਨਾ, ਸਾਮਾਨ ਅਤੇ ਯਾਤਰੀਆਂ ਦੀ ਜਾਂਚ ਕਰਨਾ, ਫਾਇਰ ਇੰਜਣ ਨੂੰ ਸਟੈਂਡਬਾਏ 'ਤੇ ਰੱਖਣਾ ਅਤੇ ਸਨਿਫਰ ਕੁੱਤਿਆਂ ਦੀ ਵਰਤੋਂ ਕਰਨਾ ਸ਼ਾਮਲ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਇੰਡੀਗੋ ਦੀਆਂ ਮਦੀਨਾ-ਹੈਦਰਾਬਾਦ ਅਤੇ ਸ਼ਾਰਜਾਹ-ਹੈਦਰਾਬਾਦ ਉਡਾਣਾਂ ਨੂੰ ਵੀ ਦੋ ਈਮੇਲ ਮਿਲੇ ਸਨ। ਇਸ ਤੋਂ ਬਾਅਦ, ਮਦੀਨਾ ਤੋਂ ਹੈਦਰਾਬਾਦ ਜਾਣ ਵਾਲੀ ਉਡਾਣ ਨੂੰ ਅਹਿਮਦਾਬਾਦ ਵੱਲ ਡਾਈਵਰਟ ਕਰ ਦਿੱਤਾ ਗਿਆ ਸੀ।
ਮੁੜ ਲੀਹ 'ਤੇ ਆਉਣਗੇ ਭਾਰਤ-ਕੈਨੇਡਾ ਦੇ ਸਬੰਧ ! PM ਕਾਰਨੀ ਨੇ ਵਪਾਰ ਵਧਾਉਣ 'ਚ ਦਿਖਾਈ ਦਿਲਸਚਪੀ
NEXT STORY