ਦੇਹਰਾਦੂਨ- ਰੁੜਕੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ’ਚ 21 ਮਈ ਨੂੰ ਲਕਸਰ, ਨਜ਼ੀਬਾਬਾਦ, ਦੇਹਰਾਦੂਨ, ਰੁੜਕੀ, ਰਿਸ਼ੀਕੇਸ਼, ਹਰਿਦੁਆਰ ਰੇਲਵੇ ਸਟੇਸ਼ਨ ਸਮੇਤ ਕਈ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਹਰਿਦੁਆਰ ਦੇ ਤੇ ਹੋਰ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਇੰਡੀਗੋ ਨੇ ਰਾਂਚੀ ਹਵਾਈ ਅੱਡੇ 'ਤੇ ਦਿਵਯਾਂਗ ਕਿਸ਼ੋਰ ਨੂੰ ਨਹੀਂ ਲਿਜਾਉਣ 'ਤੇ ਜਤਾਇਆ ਅਫ਼ਸੋਸ
ਪੱਤਰ ਭੇਜਣ ਵਾਲੇ ਨੇ ਖੁਦ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਏਰੀਆ ਕਮਾਂਡਰ ਸਲੀਮ ਅੰਸਾਰੀ ਦੱਸਿਆ ਹੈ। ਦੱਸਿਆ ਗਿਆ ਹੈ ਕਿ ਪੱਤਰ ’ਚ ਟਾਰਗੇਟ ’ਤੇ ਉੱਤਰਾਖੰਡ ਦੇ ਮੁੱਖ ਮੰਤਰੀ ਧਾਮੀ ਦਾ ਨਾਂ ਵੀ ਹੈ। ਪੱਤਰ ਭੇਜਣ ਵਾਲੇ ਦੀ ਜਾਂਚ-ਪੜਤਾਲ ਸ਼ੁਰੂ ਹੋ ਗਈ ਹੈ। ਨਾਲ ਹੀ ਉੱਤਰਾਖੰਡ ਅਤੇ ਯੂ. ਪੀ. ਦੇ ਰੇਲਵੇ ਸਟੇਸ਼ਨਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੇਂਦਰ ਨੇ SC ਨੂੰ ਕਿਹਾ- ਦੇਸ਼ਧ੍ਰੋਹ ਕਾਨੂੰਨ ’ਤੇ ਕਰਾਂਗੇ ਮੁੜ ਵਿਚਾਰ
NEXT STORY