ਮਧੁਬਨੀ, (ਏਜੰਸੀ)- ਬਿਹਾਰ 'ਚ ਮਧੁਬਨੀ ਜ਼ਿਲੇ ਦੇ ਬਾਸੋਪੱਟੀ ਥਾਣੇ ਖੇਤਰ ਦੀ ਪੁਲਸ ਨੇ ਇਕ ਨਾਬਾਲਿਗਾ ਲੜਕੀ ਦੇ ਨਾਲ ਵਿਆਹ ਮਾਮਲੇ 'ਚ ਲਾੜੇ, ਲਾੜੇ ਦੇ ਪਿਤਾ ਅਤੇ ਲੜਕੀ ਦੇ ਪਿਤਾ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ। ਬਾਸੋਪੱਟੀ ਥਾਣਾ ਦੇ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਲੋਕਾਂ 'ਚ ਲਾੜਾ ਰਾਜਾ, ਉਸ ਦਾ ਪਿਤਾ ਕ੍ਰਿਤਾਨੰਦ ਮਿਸ਼ਰ ਅਤੇ ਲੜਕੀ ਦਾ ਪਿਤਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਕੱਲ ਰਾਤ ਗੁਪਤ ਸੂਚਨਾ ਮਿਲੀ ਕਿ ਅਰੇਰ ਥਾਣਾ ਦੇ ਅਧੀਨ ਆਉਂਦੇ ਢੰਗਾ ਵਾਸੀ ਕ੍ਰਿਤਾਨੰਦ ਮਿਸ਼ਰ ਦਾ 27 ਸਾਲਾ ਪੁੱਤਰ ਸੁਨੀਲ ਕੁਮਾਰ ਮਿਸ਼ਰ ਦਾ ਵਿਆਹ 15 ਸਾਲਾ ਲੜਕੀ ਦੇ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਆਹ ਸਮਾਰੋਹ ਦੌਰਾਨ ਲੜਕੀ ਦਾ ਪਿਤਾ ਉਸ ਦੇ ਨਾਬਾਲਿਗ ਹੋਣ ਸਬੰਧੀ ਦਸਤਾਵੇਜ਼ ਨਹੀਂ ਦਿਖਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2 ਅਕਤੂਬਰ ਤੋਂ ਬਿਹਾਰ ਦੀ ਨਿਤੀਸ਼ ਕੁਮਾਰ ਦੀ ਸਰਕਾਰ ਨੇ ਸੂਬੇ 'ਚ ਬਾਲ ਵਿਆਹ ਅਤੇ ਦਹੇਜ ਪ੍ਰਥਾ ਖਿਲਾਫ ਮੁਹਿੰਮ ਛੇੜ ਰੱਖੀ ਹੈ।
ਪਾਕਿਸਤਾਨ ਹਾਈ ਕਮਿਸ਼ਨ ਨੇ ਅੱਲਾਮਾ ਇਕਬਾਲ 'ਤੇ ਆਯੋਜਿਤ ਕੀਤਾ ਪ੍ਰੋਗਰਾਮ
NEXT STORY